ਕੋਟਕਪੂਰਾ, 12 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਬਠਿੰਡਾ ਰੋਡ ’ਤੇ ਸਥਿਤ ਪੁੱਡਾ ਅਪਰੂਵਡ ਕਾਲੋਨੀ ਅਰਵਿੰਦ ਨਗਰ ਵਿਚ ਅਲਾਇੰਸ ਕਲੱਬ ਇੰਟਰਨੈਸ਼ਨਲ ਸਿਟੀ ਕੋਟਕਪੂਰਾ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ (ਰਜਿ.) ਕੋਟਕਪੂਰਾ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ, ਚੇਅਰਮੈਨ ਓਮ ਪ੍ਰਕਾਸ਼ ਗੋਇਲ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਸਿਟੀ ਕੋਟਕਪੂਰਾ ਦੇ ਮੁੱਖ ਅਹੁਦੇਦਾਰ ਚੰਦਰ ਪ੍ਰਕਾਸ਼ ਅਰੋੜਾ, ਮਨਦੀਪ ਸਿੰਘ ਸਰਾਂ, ਰਮੇਸ਼ ਆਹੂਜਾ ਅਤੇ ਰਾਜੇਸ਼ ਕੁਮਾਰ ਮਿੱਤਲ ਦੀ ਅਗਵਾਈ ਹੇਠ ਵਾਤਾਵਰਨ ਦੀ ਸੰਭਾਲ ਲਈ 150 ਵੱਖ-ਵੱਖ ਕਿਸਮ ਦੇ ਛਾਂਦਾਰ ਅਤੇ ਫਲ਼ਦਾਰ ਪੌਦੇ ਲਗਾਏ ਗਏ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਸਾਡੇ ਦੇਸ਼ ਵਿਚ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਸਾਡਾ ਸਾਰਿਆਂ ਦਾ ਜਿਉੂਣਾ ਦੁੱਭਰ ਹੋ ਗਿਆ ਹੈ। ਸਿਰਫ ਪੌਦੇ ਲਗਾਉਣਾ ਹੀ ਸਾਡੀਆਂ ਸੰਸਥਾਵਾਂ ਦਾ ਮਕਸਦ ਨਹੀਂ ਹੈ, ਸਗੋਂ ਇਸ ਦਾ ਪਾਲਣ-ਪੋਸ਼ਣ ਆਪਣੇ ਬੱਚਿਆਂ ਵਾਂਗ ਕਰਨਾ ਚਾਹੀਦਾ ਹੈ, ਜੋ ਸਾਡੀਆਂ ਦਿਨੋ-ਦਿਨ ਵਧ ਰਹੀਆਂ ਬਿਮਾਰੀਆਂ ਤੋਂ ਮੁਕਤ ਕਰ ਸਕਦਾ ਹੈ। ਅਰਵਿੰਦ ਨਗਰ ਦੇ ਸਮੂਹ ਵਸਨੀਕਾਂ ਨੇ ਵਿਕਾਸ ਕਮੇਟੀ ਅਤੇ ਅਲਾਇੰਸ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੁਸਾਇਟੀ ਦੇ ਮੁੱਖ ਅਹੁਦੇਦਾਰ ਨਾਜਰ ਸਿੰਘ ਸਿੱਧੂ, ਰਜਿੰਦਰ ਥਾਪਰ, ਅਜਮੇਰ ਸਿੰਘ ਬਰਾੜ, ਰਜਿੰਦਰ ਸਿੰਘ ਬਰਾੜ, ਸੁਖਰਾਜ ਸਿੰਘ ਚਾਨਾ, ਪ੍ਰੋ. ਮਨਵਿੰਦਰ ਸਿੰਘ, ਨਵਦੀਪ ਸਿੰਘ ਚਾਨਾ, ਅਸ਼ੋਕ ਦਾਬੜਾ, ਹਰਵਿੰਦਰ ਸਿੰਘ ਵੈਂਸੀ, ਜਸਵਿੰਦਰ ਸਿੰਘ ਅਤੇ ਅਨਿਲ ਦਾਬੜਾ ਆਦਿ ਹਾਜ਼ਰ ਸਨ।