ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਰਿਸ਼ੀ ਮਾਡਲ ਸਕੂਲ ’ਚ ਦੋ ਰੋਜ਼ਾ ‘ਗਣਿਤ’ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 13-07-2026

ਪੰਜਗਰਾਈਂ ਕਲਾਂ, 12 ਜੁਲਾਈ (ਸੁਖਮੰਦਰ ਸਿੰਘ ਬਰਾੜ)-ਰਿਸ਼ੀ ਮਾਡਲ ਸਕੂਲ ਪੰਜਗਰਾਈਂ ਕਲਾਂ ਵਿਖੇ ਦੋ ਰੋਜ਼ਾ ‘ਗਣਿਤ’ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸੀ.ਬੀ.ਐਸ.ਈ. ਦੇ ਰਿਸੋਰਸ ਪਰਸਨ ਪ੍ਰਸ਼ਾਤ ਦਿਵੇਦੀ ਅਤੇ ਅਮਨਦੀਪ ਸਿੰਘ ਵਲੋਂ ਆਏ ਦਿਨ ਵਿਦਿਆਰਥੀਆਂ ਅੰਦਰ ਗਣਿਤ ਦੇ ਵਿਸ਼ੇ ਨੂੰ ਲੈ ਕੇ ਵੱਧ ਰਹੇ ਬੋਝ ਨੂੰ ਘੱਟ ਕਰਨ ਦੇ ਉਦੇਸ਼ ਨਾਲ਼ ਵੱਖ-ਵੱਖ ਪ੍ਰਤੀਕਿ੍ਰਆਵਾਂ ਦੁਆਰਾ ਅਤੇ ਪੜ੍ਹਾਉਣ ਦੀਆਂ ਨਵੀਨਤਾ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਕਲਾਸ ਰੂਮ ਵਿਚ ਲਾਗੂ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ‘ਗਣਿਤ’ ਵਰਗੇ ਗੰਭੀਰ ਵਿਸ਼ੇ ਨੂੰ ਨਵੀਨਤਮ ਵਿਧੀਆਂ ਨਾਲ਼ ਸੌਖੇ ਤੇ ਸਰਲ ਤਰੀਕੇ ਨਾਲ਼ ਪੜ੍ਹਾਉਣ ਨਾਲ਼ ਵਿਦਿਆਰਥੀਆਂ ਅੰਦਰ ਵਿਸ਼ੇ ਪ੍ਰਤੀ ਵਧੇਰੇ ਰੁਚੀ ਪੈਦਾ ਹੁੰਦੀ ਹੈ। ਸੈਮੀਨਾਰ ਦੇ ਸਮਾਪਤੀ ਸਮਾਰੋਹ ਮੌਕੇ ਸਕੂਲ ਦੀ ਚੇਅਰਪਰਸ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਸੈਮੀਨਾਰ ’ਚ ਆਏ ਰਿਸੋਰਸ ਪਰਸਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਅਰਵਿੰਦ ਨਗਰ ਵਿਕਾਸ ਕਮੇਟੀ ਸਹਿਯੋਗ ਨਾਲ ਕਲੱਬ ਨੇ 150 ਬੂਟੇ ਲਗਾਏ ਅਗਲੀ ਖ਼ਬਰ ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਲੁੱਟਿਆ, 24 ਘੰਟੇ ਬਾਅਦ ਵੀ ਕੇਸ ਦਰਜ ਨਹੀਂ
Ad Position 24
No active advertisement