ਫ਼ਰੀਦਕੋਟ, 12 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਸਾਲ 2026-27 ਲਈ ਨਵੀਂ ਚੁਣੀ ਟੀਮ ਦਾ ਤਾਜਪੋਸ਼ੀ ਸਮਾਗਮ ‘ਵਾਚੀ-2026’ ਸਥਾਨਕ ਆਫ਼ਿਸਰ ਕਲੱਬ ਵਿਖੇ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਲਾਇਨਜ਼ ਕਲੱਬ 321ਐਫ਼ ਦੇ ਗਵਰਨਰ ਅਜੈ ਗੋਇਲ, ਪ੍ਰਧਾਨਗੀ ਵਾਈਸ ਡਿਸਟਿ੍ਰਕ ਗਵਰਨਰ-1 ਨਰੇਸ਼ ਗੋਇਲ, ਵਾਈਸ ਡਿਸਟਿ੍ਰਕ ਗਵਰਨਰ-2 ਐਸ.ਕੇ.ਰਾਣਾ, ਰੀਜ਼ਨ ਚੇਅਰਮੈਨ ਵਿਤੇਸ਼ ਕਾਂਸਲ, ਪਾਸਟ ਡਿਸਟਿ੍ਰਕ ਗਵਰਨਰ ਰਵਿੰਦਰ ਸੱਘੜ, ਪਾਸਟ ਡਿਸਟਿ੍ਰਕ ਗਵਰਨ ਜੀ.ਐਸ.ਕਾਲੜਾ, ਪਾਸਟ ਡਿਸਟਿ੍ਰਕ ਗਵਰਨਰ ਯੁਗੇਸ਼ ਸੋਨੀ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਐਡਵੋਕੇਟ ਲਲਿਤ ਮੋਹਨ ਗੁਪਤਾ, ਜ਼ੋਨ ਚੇਅਰਮੈਨ ਹਰਜੀਤ ਸਿੰਘ, ਸਮਾਗਮ ਦੇ ਕੋ-ਚੇਅਰਮੈਨ ਪ੍ਰਦਮਣ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਜੀ.ਐਲ.ਟੀ. ਸ਼ਿਆਮ ਗੌਤਮ, ਮਨਜਿੰਦਰ ਸਿੰਘ ਕੜਵਲ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ। ਸਮਾਗਮ ’ਚ ਨਵਨਿਯੁਕਤ ਪ੍ਰਧਾਨ ਗਰੀਸ਼ ਸੁਖੀਜਾ, ਸਕੱਤਰ ਇੰਜ. ਬਲਤੇਜ ਸਿੰਘ ਤੇਜੀ ਜੌੜਾ, ਖ਼ਜ਼ਾਨਚੀ ਦਵਿੰਦਰ ਧੀਂਗੜਾ, ਪੀ.ਆਰ.ਓ.ਐਡਵੋਕੇਟ ਅਨੁਜ ਦੀ ਤਾਜਪੋਸ਼ੀ ਕੀਤੀ ਗਈ। ਸਮਾਗਮ ਦੇ ਕਨਵੀਨਰ ਲੁਕੇਂਦਰ ਸ਼ਰਮਾ ਨੇ ਕਲੱਬ ਵਲੋਂ ਕੀਤੀਆਂ ਗਤੀਵਿਧੀਆਂ ’ਤੇ ਰਿਪੋਰਟ ਪੇਸ਼ ਕੀਤੀ। ਚੇਅਰਮੈਨ ਰਜਨੀਸ਼ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਨਵੇਂ ਪ੍ਰਧਾਨ ਗਰੀਸ਼ ਸੁਖੀਜਾ ਨੇ ਸਮੂਹ ਲਾਇਨਜ਼ ਆਗੂਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਅੰਤ ’ਚ ਮੋਹਿਤ ਗੁਪਤਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਤੇ ਇੰਦਰਪ੍ਰੀਤ ਸਿੰਘ ਧੁੰਨਾ ਨੇ ਕੀਤਾ। ਇਸ ਮੌਕੇ ਨਵਦੀਪ ਸਿੰਘ ਰਿੱਕੀ, ਅਮਰੀਕ ਸਿੰਘ ਖਾਲਸਾ, ਦਯਾ ਸਿੰਘ ਸੰਧੂ, ਚੇਅਰਮੈਨ ਗੁਰਚਰਨ ਸਿੰਘ ਗਿੱਲ, ਮਦਨ ਮੁਖੀਜਾ, ਐਡਵੋਕੇਟ ਸੁਨੀਲ ਚਾਵਲਾ, ਰਣਜੀਤ ਸਿੰਘ ਘੁਮਾਣ, ਗੁਰਮੀਤ ਸਿੰਘ ਬਰਾੜ, ਭੁਪਿੰਦਰਪਾਲ ਸਿੰਘ, ਬਿਕਰਮਜੀਤ ਸਿੰਘ ਢਿੱਲੋਂ, ਸੰਜੀਵ ਕੁਮਾਰ ਅਰੋੜਾ, ਧੀਰਜ ਧਵਨ, ਚੰਦਨ ਕੱਕੜ, ਵਨੀਤ ਸੇਠੀ, ਨਵਨੀਤ ਧੀਂਗੜਾ, ਰਾਜਨ ਨਾਗਪਾਲ, ਗੁਰਬਖਸ਼ ਸਿੰਘ ਬਰਾੜ, ਸਵਰਨ ਸਿੰਘ ਰੋਮਾਣਾ, ਗੁਣਤਾਸ ਸਿੰਘ ਬਾਸੀ, ਬੀਰਦਵਿੰਦਰ ਸਿੰਘ ਗਿੱਲ, ਸਾਹਿਲ ਸੇਠੀ, ਪ੍ਰਤੀਕ ਸੱਚਦੇਵਾ, ਕੇ.ਪੀ.ਸਿੰਘ ਸਰਾਂ, ਅਮਨਦੀਪ ਸਿੰਘ ਪੁਰਬਾ, ਪਰਮਜੀਤ ਸਿੰਘ, ਈਸ਼ਜੋਤ ਸਿੰਘ, ਵਰਿੰਦਾ ਗੁਪਤਾ ਅਤੇ ਦਕਸ਼ ਬਰਾੜ ਆਦਿ ਹਾਜ਼ਰ ਸਨ।