ਕੋਟਕਪੂਰਾ, 12 ਜੁਲਾਈ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਕੋਟਕਪੂਰਾ ਵਲੋਂ ਪ੍ਰਧਾਨ ਨਰੇਸ਼ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਤੁਲਸੀ ਵੰਡ ਸਮਾਰੋਹ ਕੀਤਾ ਗਿਆ। ਸਥਾਨਕ ਇਕ ਨਿੱਜੀ ਰੈਸਟੋਰੈਂਟ ਦੇ ਵੱਡੇ ਹਾਲ ਵਿਚ ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਲਾਇਨਜ਼ ਪਰਿਵਾਰਕ ਮੈਂਬਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪੀ.ਆਰ.ਓ. ਵਿਨੋਦ ਬਾਂਸਲ ਨੇ ਦੱਸਿਆ ਕਿ ਸਾਡੇ ਜੀਵਨ ਵਿਚ ਤੁਲਸੀ ਦੇ ਪੌਦੇ ਦੀ ਮਹੱਤਤਾ ਨੂੰ ਵੇਖਦੇ ਹੋਏ ਲਾਇਨਜ਼ ਕਲੱਬ ਵਲੋਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਕਲੱਬ ਮੈਂਬਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਤੁਲਸੀ ਦੇ ਪੌਦੇ ਵੰਡਣ ਲਈ ਇਹ ਪ੍ਰੋਜੈਕਟ ਚਲਾਇਆ ਗਿਆ ਹੈ। ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਨੂੰ ਤੁਲਸੀ ਦੇ ਪੌਦੇ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਲਾਇਨਜ਼ ਪਰਿਵਾਰ ਦੀਆਂ ਮੈਂਬਰਾਂ ਨੀਲਮ ਅਰੋੜਾ, ਨੀਸ਼ੀ ਗੋਇਲ, ਚਾਰੂ ਅਗਰਵਾਲ ਅਤੇ ਸੁਨੀਤਾ ਅਗਰਵਾਲ ਨੇ ਸਮੂਹ ਮੈਂਬਰਾਂ ਨੂੰ ਤੁਲਸੀ ਦੇ ਪੌਦੇ ਵੰਡਣ ਮੌਕੇ ਕਿਹਾ ਕਿ ਤੁਲਸੀ ਦੇ ਪੌਦੇ ਰਾਹੀਂ ਜਿੱਥੇ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ, ਓਥੇ ਵਾਤਾਵਰਨ ਅਤੇ ਸੰਸਕਿ੍ਰਤੀ ਦੀ ਵੀ ਸੰਭਾਲ ਹੁੰਦੀ ਹੈ। ਇਸ ਦੌਰਾਨ ਰੀਤੂ ਗੁਪਤਾ, ਮੰਜੂ ਅਹੂਜਾ, ਸੁਨੀਤਾ ਰਾਣਾ, ਸਲੋਚਨਾ ਗੋਇਲ, ਨੀਲਮ ਗੋਇਲ, ਸੀਮਾ ਬਾਂਸਲ, ਪ੍ਰਭਾ ਮਿੱਤਲ, ਸ਼ਵੇਤਾ ਮਿੱਤਲ ਅਤੇ ਆਰੁਸ਼ੀ ਗਰਗ ਨੇ ਕਿਹਾ ਕਿ ਤੁਲਸੀ ਦਾ ਪੌਦਾ ਇਹ ਨਾਂ ਸਿਰਫ਼ ਇਕ ਦਵਾਈ ਹੈ, ਸਗੋਂ ਇਹ ਵਾਤਾਵਰਨ ਦੀ ਸੰਭਾਲ ਕਰਨ ਲਈ ਬੇਹੱਦ ਮਹੱਤਤਾ ਰੱਖਦਾ ਹੈ। ਉਨ੍ਹਾਂ ਸਮੂਹ ਮੈਂਬਰਾਂ ਨੂੰ ਆਪੋ-ਆਪਣੇ ਘਰਾਂ ਵਿਚ ਤੁਲਸੀ ਦਾ ਪੌਦਾ ਜਰੂਰ ਲਗਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਰਵੀ ਗੋਇਲ, ਵਿਪਨ ਗੁਪਤਾ, ਨਰਿੰਦਰ ਅਗਰਵਾਲ, ਆਰ.ਐਸ.ਰਾਣਾ, ਲਲਿਤ ਗੋਇਲ, ਰੋਹਿਤ ਮਿੱਤਲ, ਦਿਨੇਸ਼ ਮਿੱਤਲ, ਸੁਤੰਤਰ ਗੋਇਲ, ਰਕੇਸ਼ ਅਹੂਜਾ, ਸੋਨੂੰ ਛਾਬੜਾ, ਸਾਹਿਲ ਗਰਗ, ਨਰੇਸ਼ ਸਿੰਗਲਾ ਹਾਜ਼ਰ ਸਨ।