ਮੰਡੀ ਕਿੱਲਿਆਂਵਾਲੀ, 13 ਜੁਲਾਈ (ਇਕਬਾਲ ਸਿੰਘ ਸ਼ਾਂਤ)-ਵਰਚਿਊਸ ਕਲੱਬ (ਇੰਡੀਆ) ਵਲੋਂ ਪ੍ਰਾਜੈਕਟ ‘ਰੁੱਖ-ਬੂਟਾ ਬੈਂਕ’ ਤਹਿਤ ਸਾਲ 2026 ਦੀ ਬੂਟਾ ਲਗਾਓ ਮੁਹਿੰਮ ਦਾ ਆਗਾਜ਼ ਮੰਡੀ ਕਿੱਲਿਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੋਂ ਕੀਤਾ ਗਿਆ। ਕਲੱਬ ਮੈਂਬਰਾਂ ਤੇ ਸਕੂਲ ਸਟਾਫ਼ ਨੇ ਸਕੂਲ ਕੈਂਪਸ ਵਿੱਚ ਬਰਗਦ, ਗੁੜਹਲ, ਚੰਪਾ, ਮੋਰਪੰਖੀ, ਮਧੂਕਾਮਿਨੀ, ਪੀਲਾ ਟੈਕੋਮਾ ਸਮੇਤ ਵੱਖ-ਵੱਖ ਕਿਸਮਾਂ ਦੇ 75 ਬੂਟੇ ਲਗਾਏ। ਕਲੱਬ ਦੇ ਬਾਨੀ ਕੇਸ਼ਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਹਰ ਸਾਲ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਕਲੱਬ ਦੇ ਪ੍ਰਧਾਨ ਡਾ. ਬੀਰ ਚੰਦ ਗੁਪਤਾ ਨੇ ਕਿਹਾ ਕਿ ਮੁਹਿੰਮ ਦਾ ਮਕਸਦ ਸਿਰਫ਼ ਬੂਟੇ ਲਗਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਰੁੱਖ ਬਣਨ ਤੱਕ ਸੰਭਾਲਣਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸੇ ਸਕੂਲ ਵਿਚ ਲਗਾਏ 25 ਬੂਟੇ ਅੱਜ ਚੰਗੀ ਤਰ੍ਹਾਂ ਵਿਕਸਿਤ ਹੋ ਚੁੱਕੇ ਹਨ। ਪ੍ਰਿੰਸੀਪਲ ਕੰਵਲਪ੍ਰੀਤ ਕੌਰ ਸਿੱਧੂ ਨੇ ਕਲੱਬ ਦਾ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਦੀ ਸਹੁੰ ਚੁਕਾਈ ਗਈ। ਸਮਾਗਮ ਵਿਚ ਐੱਨ.ਸੀ.ਸੀ. ਕੈਡਿਟਾਂ ਤੋਂ ਇਲਾਵਾ ਕਲੱਬ ਮੈਂਬਰ ਭਾਰਤ ਵਧਵਾ, ਸੰਜੀਵ ਸ਼ਾਦ, ਤਰਸੇਮ ਗਰਗ, ਸੁਮਿਤ ਅਨੇਜਾ, ਮਨੋਜ ਸ਼ਰਮਾ, ਪਰਮਜੀਤ ਕੋਚਰ, ਨਰੇਸ਼ ਸ਼ਰਮਾ, ਗਿਆਨੀ ਗਿਆਨ ਸਿੰਘ, ਹਰਦੇਵ ਗੋਰਖੀ, ਜਗਨਦਨ ਸਿੰਘ, ਬਲਵਿੰਦਰ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ।
‘ਰੁੱਖ-ਬੂਟਾ ਬੈਂਕ’ ਮੁਹਿੰਮ ਤਹਿਤ ਸਮਾਰਟ ਸਕੂਲ ’ਚ 75 ਬੂਟੇ ਲਗਾਏ
ਅਜੀਤ ਡੈਸਕ
14-07-2026