ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਕੈਬਨਿਟ ਮੰਤਰੀ ਵਲੋਂ 5 ਪੰਚਾਇਤ ਮੈਂਬਰਾਂ ਨੂੰ ‘ਆਪ’ ਦੇ ਸਿਰੋਪਾਓ ਦੇਣ ਦੀ ਸਕੀਮ ਨੇਪਰੇ ਨਹੀਂ ਚੜ੍ਹੀ

Ad Position 21
No active advertisement
ਅਜੀਤ ਡੈਸਕ 14-07-2026

ਰੁਪਾਣਾ, 13 ਜੁਲਾਈ (ਜਗਜੀਤ ਸਿੰਘ)-ਪਿੰਡ ਨਵਾਂ ਰੁਪਾਣਾ ਦੀ ਪੰਚਾਇਤ ਵਿਚ ਆਪਸੀ ਧੜੇਬੰਦੀ ਹੋਣ ਕਰਕੇ ਵਿਕਾਸ ਦੇ ਕੰਮ ਰੁਕੇ ਹੋਏ ਹਨ, ਜਿਸ ਤੋਂ ਨਵਾਂ ਰੁਪਾਣਾ ਵਾਸੀ ਪ੍ਰੇਸ਼ਾਨ ਹਨ। ਇਸ ਨੂੰ ਦੇਖਦਿਆਂ ਹਲਕਾ ਮਲੋਟ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੁਖਰਾਜ ਸਿੰਘ ਬਰਾੜ ਦੇ ਗ੍ਰਹਿ ਵਿਖੇ ਪਹੁੰਚ ਕੇ 5 ਮੌਜੂਦਾ ਮੈਂਬਰਾਂ ਨੂੰ ਮਨਾਉਣ ਲਈ ਕਮਰਾ ਬੰਦ ਮੀਟਿੰਗ ਕੀਤੀ ਅਤੇ ਅੱਧਾ ਘੰਟਾ ਮੀਟਿੰਗ ਕਰਨ ’ਤੇ ਫ਼ਿਰ ਵੀ ਕਾਮਯਾਬੀ ਨਹੀਂ ਮਿਲੀ। ਜਾਣਕਾਰੀ ਅਨੁਸਾਰ ਪੰਚਾਇਤ ਚੋਣਾਂ ਦੌਰਾਨ ਪਿੰਡ ਨਵਾਂ ਰੁਪਾਣਾ ਦੀ ਗਿਣਤੀ ਵੇਲੇ ਹੋਈ ਧੱਕੇਸ਼ਾਹੀ ਨੂੰ ਲੈ ਸਰਪੰਚ ਸਿਮਰਨ ਕੌਰ ਨਾਲ 2 ਮੈਂਬਰ ਹਨ ਅਤੇ 5 ਮੈਂਬਰ ਨਾਰਾਜ਼ ਚੱਲ ਰਹੇ ਹਨ। ਇਨ੍ਹਾਂ 5 ਮੈਂਬਰਾਂ ਵਲੋਂ ਨਾ ਕਿਸੇ ਮਤੇ ’ਤੇ ਦਸਤਖ਼ਤ ਕੀਤੇ ਅਤੇ ਨਾ ਹੀ ਕਿਸੇ ਮੀਟਿੰਗ ਵਿਚ ਭਾਗ ਲਿਆ, ਜਿਸ ਕਰਕੇ ਨਵਾਂ ਰੁਪਾਣਾ ਦੇ ਵਿਕਾਸ ਦੇ ਕੰਮ ਰੁਕੇ ਹੋਏ ਹਨ। ਮੀਟਿੰਗ ਵਿਚ ਭਾਗ ਨਾ ਲੈਣ ਕਰਕੇ ਪੰਜ ਮੈਂਬਰਾਂ ਨੂੰ ਮਹਿਕਮੇ ਵਲੋਂ ਮੁਅੱਤਲ ਕਰ ਦਿੱਤਾ ਸੀ, ਪਰ ਹਾਈਕੋਰਟ ਵਿਚ ਕੇਸ ਲਗਾ ਕੇ ਇਨ੍ਹਾਂ ਮੈਂਬਰਾਂ ਨੇ ਫ਼ਿਰ ਆਪਣੀ ਜਿੱਤ ਪ੍ਰਾਪਤ ਕਰ ਲਈ। ਪੰਜ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਸਰਪੰਚ ਸਿਮਰਨ ਕੌਰ ਦੇ ਅਧੀਨ ਕੰਮ ਨਹੀਂ ਕਰਨਗੇ ਅਤੇ ਪ੍ਰਬੰਧਕ ਲਗਾ ਕੇ ਵਿਕਾਸ ਦੇ ਕੰਮ ਕਰਵਾਏ ਜਾਣ। ਹੁਣ ਦੇਖਣਾ ਇਹ ਹੈ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਇਨ੍ਹਾਂ ਪੰਜ ਮੈਂਬਰਾਂ ਨੂੰ ਮਨਾਉਣ ਵਿਚ ਸਫ਼ਲ ਹੁੰਦੇ ਹਨ ਕਿ ਨਹੀਂ। ਜੇਕਰ ਨਹੀਂ ਹੁੰਦੇ ਤਾਂ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਮੌਕੇ ਬਲਰਾਜ ਸਿੰਘ, ਲਾਡੀ ਬਰਾੜ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਸੰਧੂ, ਗੁਰਸੇਵਕ ਸਿੰਘ, ਸੁਖਜੀਤ ਸਿੰਘ, ਪਵਨ ਕੁਮਾਰ, ਲਵਇੰਦਰ ਸਿੰਘ ਬਰਾੜ, ਸਿਮਰਜੀਤ ਸਿੰਘ, ਰਾਜ ਕੌਰ ਪੰਚ, ਗੁਰਮੀਤ ਸਿੰਘ ਪੰਚ, ਸਰਬਨ ਸਿੰਘ ਪੰਚ ਆਦਿ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ‘ਰੁੱਖ-ਬੂਟਾ ਬੈਂਕ’ ਮੁਹਿੰਮ ਤਹਿਤ ਸਮਾਰਟ ਸਕੂਲ ’ਚ 75 ਬੂਟੇ ਲਗਾਏ
Ad Position 24
No active advertisement