ਮਾਨਸਾ, 27 ਨਵੰਬਰ (ਸ.ਰਿ.)- 66 ਕੇ.ਵੀ. ਗਰਿੱਡ ਮਾਨਸਾ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ. ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਦੇ ਸਾਰੇ ਫੀਡਰ ਅਰਬਨ/ਯੂ.ਪੀ.ਐਸ. ਅਤੇ ਏ.ਪੀ. ਫੀਡਰਾਂ ਦੀ ਬਿਜਲੀ ਸਪਲਾਈ 29 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇੰਜ. ਅੰਮ੍ਰਿਤਪਾਲ ਗੋਇਲ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ ਅਰਧ-ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਮੇਨ ਬਾਜ਼ਾਰ, ਲੱਲੂਆਣਾ ਰੋਡ, ਰਮਨ ਸਿਨੇਮਾ ਰੋਡ, ਲਿੰਕ ਰੋਡ, ਕਾਲਜ ਰੋਡ, ਬਰਨਾਲਾ ਰੋਡ, ਠੂਠਿਆਂਵਾਲੀ ਰੋਡ, ਗਰਿੱਡ ਬੈਕ ਸਾਈਡ, ਭੱਠਾ ਬਸਤੀ, ਰਾਮ ਬਾਗ ਰੋਡ, ਵਨ-ਵੇ ਟਰੈਫ਼ਿਕ ਆਦਿ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।