ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ ’ਚ ਦੋ ਵਿਅਕਤੀ ਜ਼ਖ਼ਮੀ
ਬਾਜਾਖਾਨਾ, 27 ਨਵੰਬਰ (ਜਗਦੀਪ ਸਿੰਘ ਗਿੱਲ’)-ਕੌਮੀ ਸ਼ਾਹੀ ਮਾਰਗ ਨੰਬਰ-54 ਬਠਿੰਡਾ ਰੋਡ ’ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਇਕ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਰੋਮਾਣਾ ਅਜੀਤ ਸਿੰਘ ਤੋਂ ਦੋ ਨੌਜਵਾਨ ਆਪਣੇ ਸੋਨਾਲੀਕਾ ਡੀ.
ਬਾਜਾਖਾਨਾ, 27 ਨਵੰਬਰ (ਜਗਦੀਪ ਸਿੰਘ ਗਿੱਲ’)-ਕੌਮੀ ਸ਼ਾਹੀ ਮਾਰਗ ਨੰਬਰ-54 ਬਠਿੰਡਾ ਰੋਡ ’ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਇਕ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਰੋਮਾਣਾ ਅਜੀਤ ਸਿੰਘ ਤੋਂ ਦੋ ਨੌਜਵਾਨ ਆਪਣੇ ਸੋਨਾਲੀਕਾ ਡੀ.ਆਈ-60 ਟਰੈਕਟਰ ਨੰਬਰ ਪੀ.ਬੀ. 40 ਏ 5582 ’ਤੇ ਟਰਾਲੀ ਰਾਹੀਂ ਬਾਸਮਤੀ ਝੋਨਾ ਵੇਚਣ ਲਈ ਕੋਟਕਪੂਰਾ ਦੀ ਮੰਡੀ ਲਈ ਲਿਜਾ ਰਹੇ ਸਨ ਕਿ ਬਾਜਾਖਾਨਾ ਦੇ ਰੌਂਤਾ ਰਜਬਾਹਾ ਕੋਲ ਇਕ ਬੱਸ ਨੰਬਰ ਪੀ.ਬੀ 03 ਏ.ਟੀ. 9766 ਜੋ ਕਿ ਜ਼ਿਲ੍ਹਾ ਬਠਿੰਡੇ ਦੇ ਪਿੰਡ ਕੋਟਫ਼ੱਤਾ ਤੋਂ ਸ੍ਰੀ ਅੰਮਿਤਸਰ ਸਾਹਿਬ ਵਿਖੇ ਸ਼ਰਧਾਲੂ ਸਵਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਲਿਜਾ ਰਹੀ ਸੀ, ਕਿ ਅਚਾਨਕ ਬੇਕਾਬੂ ਹੋ ਕੇ ਟਰੈਕਟਰ –ਟਰਾਲੀ ਦੇ ਪਿਛਲੇ ਪਾਸ ਬੁਰੀ ਤਰ੍ਹਾਂ ਟਕਰਾ ਗਈ ਅਤੇ ਟਰੈਕਟਰ ਟਰਾਲੀ ’ਤੇ ਸਵਾਰ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖਮੀ ਨੌਜਵਾਨਾਂ ਦੀ ਸ਼ਨਾਖ਼ਤ ਹਰਮੀਤ ਸਿੰਘ ਉਰਫ਼ ਜਗਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਦੂਸਰਾ ਨੌਜਵਾਨ ਗਗਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰੋਮਾਣਾ ਅਜੀਤ ਸਿੰਘ ਵਜੋਂ ਹੋਈੇ। ਉਕਤ ਨੌਜਵਾਨਾਂ ਨੂੰ ਬਠਿੰਡਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਅਤੇ ਪੁਲੀਸ ਸਟੇਸ਼ਨ ਬਾਜਾਖਾਨਾ ਵਿਖੇ ਉਕਤ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਕਤ ਬੱਸ ਵਿਚ ਸਵਾਰ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਾਜਾਖਾਨਾ ਦੀ ਟੀਮ ਵਲੋਂ ਮੱਲਮ ਪੱਟੀ ਲਗਾ ਕੇ ਇਲਾਜ ਕੀਤਾ ਗਿਆ ਅਤੇ ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਦੋਸ਼ੀ ਡਰਾਈਵਰ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਸੀ।