27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿਕਾਸ ਕਾਰਜਾਂ ’ਚ ਘਟੀਆ ਮਟੀਰੀਅਲ ਲਾਉਣ ਦਾ ਦੋਸ਼

ਕੋਟਕਪੂਰਾ, 27 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੁਰਾ ਦੇ ਵਾਰਡ ਨੰਬਰ 6 ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਨਜ਼ਦੀਕ ਗਲੀਆਂ ਜਿਨ੍ਹਾਂ ਵਿਚ ਕਰੀਬ ਛੇ ਮਹੀਨੇ ਪਹਿਲਾਂ ਵਾਟਰ ਵਰਕਸ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁੱਟੇ ਗਏ ਖੱਡਿਆਂ ਨੂੰ ਨਹੀਂ ਭਰਿਆ ਗਿਆ, ਜਿਸ ਦੇ ਰੋਸ ਵਜੋਂ ਕੁਝ ਵਸਨੀਕਾਂ ਨੇ ਆਪਣੇ ਘਰਾਂ ਦੇ ਬਾਹਰ ਪੱਲਿਓ ਖਰਚ ਕਰਕੇ ਖੱਡਿਆਂ ਨੂੰ ਭਰਿਆ ਗਿਆ, ਪਰ ਪਿਛਲੇ ਦਿਨਾਂ ਤੋਂ ਸਬੰਧਿਤ ਵਿਭਾਗ ਪਾਸੋਂ ਬਿਨਾਂ ਵਾਟਰ ਵਰਕਸ ਦੇ ਕਨੈਕਸ਼ਨ ਦਿੱਤੇ ਖੱਡਿਆਂ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਜਿਸ ਤੇ ਮੁਹੱਲਾ ਵਾਸੀਆਂ ਨੇ ਇਤਰਾਜ਼ ਜਤਾਇਆ।

Ad Position 21
No active advertisement
ਅਜੀਤ ਡੈਸਕ 28-11-2026
ਕੋਟਕਪੂਰਾ, 27 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੁਰਾ ਦੇ ਵਾਰਡ ਨੰਬਰ 6 ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਨਜ਼ਦੀਕ ਗਲੀਆਂ ਜਿਨ੍ਹਾਂ ਵਿਚ ਕਰੀਬ ਛੇ ਮਹੀਨੇ ਪਹਿਲਾਂ ਵਾਟਰ ਵਰਕਸ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁੱਟੇ ਗਏ ਖੱਡਿਆਂ ਨੂੰ ਨਹੀਂ ਭਰਿਆ ਗਿਆ, ਜਿਸ ਦੇ ਰੋਸ ਵਜੋਂ ਕੁਝ ਵਸਨੀਕਾਂ ਨੇ ਆਪਣੇ ਘਰਾਂ ਦੇ ਬਾਹਰ ਪੱਲਿਓ ਖਰਚ ਕਰਕੇ ਖੱਡਿਆਂ ਨੂੰ ਭਰਿਆ ਗਿਆ, ਪਰ ਪਿਛਲੇ ਦਿਨਾਂ ਤੋਂ ਸਬੰਧਿਤ ਵਿਭਾਗ ਪਾਸੋਂ ਬਿਨਾਂ ਵਾਟਰ ਵਰਕਸ ਦੇ ਕਨੈਕਸ਼ਨ ਦਿੱਤੇ ਖੱਡਿਆਂ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਜਿਸ ਤੇ ਮੁਹੱਲਾ ਵਾਸੀਆਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਖੱਡਿਆਂ ਨੂੰ ਬਿਨਾਂ ਮਟੀਰੀਅਲ ਰਾਹੀਂ ਅਤੇ ਟੁੱਟੀਆਂ ਟਾਈਲਾਂ ਲਗਾ ਕੇ ਸਿਰਫ ਬੁੱਤਾ ਸਾਰਿਆ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਵਾਸੀ ਬਬਲੂ, ਰਜਿੰਦਰ ਕੁਮਾਰ, ਸ਼ਮਸ਼ੇਰ ਸਿੰਘ ਹੋਰਾਂ ਨੇ ਬੇਤਰਤੀਬੇ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ। ਇਸ ਸਬੰਧੀ ਉਨ੍ਹਾਂ ਸਬੰਧਿਤ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੈਸਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅਜਿਹੇ ਕਾਰਜਾਂ ਵਿਚ ਕੁਤਾਹੀ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਡੇਂਗੂ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਅਗਲੀ ਖ਼ਬਰ ਕੌਂਸਲਰ ਰੋਮਾ ਬਰਾੜ ਵਲੋਂ ਵਾਰਡ ਦੇ ਵਿਕਾਸ ਕਾਰਜਾਂ ’ਚ ਲਿਆਂਦੀ ਤੇਜ਼ੀ
Ad Position 24