ਜੈਤੋ, 15 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਐਮਚਿਓਰ ਕਰਾਟੇ-ਡੂ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਐਮਚਿਓਰ ਕਰਾਟੇ-ਡੂ ਫ਼ਾਊਂਡੇਸ਼ਨ ਪੰਜਾਬ ਦੀ ਅਗਵਾਈ ਹੇਠ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ 2026 ਕਰਵਾਈ ਗਈ। ਜਿਸ ਵਿਚ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 35 ਤਗਮੇ ਜਿੱਤੇ। ਇਨ੍ਹਾਂ ਵਿਚ 19 ਸੋਨ ਤਗਮੇ, 9 ਚਾਂਦੀ ਦੇ ਤਗਮੇ ਅਤੇ 7 ਕਾਂਸੀ ਦੇ ਤਗਮੇ ਸ਼ਾਮਿਲ ਹਨ। ਚੈਂਪੀਅਨਸ਼ਿਪ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਨਤੀਜੇ ਹਾਸਿਲ ਕੀਤੇ। ਲੜਕਿਆਂ ਦੇ 8-9 ਸਾਲ (20 ਕਿਲੋ) ’ਚੋਂ ਯੁਵਾਨ ਗਰਗ ਨੇ ਚਾਂਦੀ, ਸੋਮਿਲ ਨੇ ਕਾਂਸੀ, ਮੁੰਡੇ 8-9 ਸਾਲ 25 ਕਿਲੋ ’ਚੋਂ ਜਸਰਤ ਨੇ ਸੋਨਾ, ਏਕਜੋਤ ਨੇ ਚਾਂਦੀ। ਮੁੰਡੇ 8-9 ਸਾਲ 25 ਕਿਲੋ ਵੱਧ ਲਵਿਕ ਨੇ ਸੋਨਾ। ਕੁੜੀਆਂ ਦੇ 8-9 ਸਾਲ 25 ਕਿਲੋ ਤੋਂ ਘੱਟ ਸਾਨਵੀ ਨੇ ਸੋਨਾ, ਮੁੰਡੇ 10 ਸਾਲ 25 ਕਿਲੋ ਤੋਂ ਘੱਟ ਵੰਸ਼ ਨੇ ਸੋਨਾ, ਦੀਤਿਆ ਨੇ ਕਾਂਸੀ, ਮੁੰਡੇ 10 ਸਾਲ 30 ਕਿਲੋ ਤੋਂ ਘੱਟ ਨਮਨ ਨੇ ਸੋਨਾ, ਪਾਰਥ ਜਿੰਦਲ ਨੇ ਚਾਂਦੀ ਅਤੇ ਭਵੀਨ ਜਿੰਦਲ ਨੇ ਕਾਂਸੀ। ਮੁੰਡੇ 10 ਸਾਲ (+30 ਕਿਲੋ) ’ਚੋਂ ਈਸ਼ਾਨ ਨੇ ਸੋਨਾ, ਲਵਿਸ਼ ਜਿੰਦਲ ਨੇ ਚਾਂਦੀ ਅਤੇ ਧੈਰਯ ਨੇ ਕਾਂਸੀ। ਮੁੰਡੇ 11 ਸਾਲ -35 ਕਿਲੋ ਤੋਂ ਮਨਕਰਨ ਸਿੰਘ ਨੇ ਸੋਨਾ, ਦਾਨਿਸ਼ ਨੇ ਚਾਂਦੀ ਅਤੇ ਮਾਧਵ ਗੋਇਲ ਨੇ ਕਾਂਸੀ ਤਾ ਤਗਮਾ ਜਿੱਤਿਆ। ਕੁੜੀਆਂ 11 ਸਾਲ ਵਲੋਂ (-35 ਕਿਲੋ) ਕੀਰਤਦੀਪ ਕੌਰ ਨੇ ਸੋਨਾ। ਮੁੰਡੇ 11 ਸਾਲ (+35 ਕਿਲੋ) ’ਚੋਂ ਕ੍ਰਿਸ਼ਿਵ ਗਰੋਵਰ ਨੇ ਸੋਨਾ, ਮੰਤਵਯ ਸ਼ਰਮਾ ਨੇ ਚਾਂਦੀ। ਕੁੜੀਆਂ 11 ਸਾਲ (+35 ਕਿਲੋ) ’ਚੋਂ ਮਨਰੀਤ ਕੌਰ ਨੇ ਸੋਨਾ, ਸਨਾਇਰਾ ਨੇ ਚਾਂਦੀ ਅਤੇ ਕਾਇਰਾ ਨੇ ਕਾਂਸੀ। ਕੁੜੀਆਂ 12 ਸਾਲ (-35 ਕਿਲੋ) ’ਚੋਂ ਨਜ਼ਪ੍ਰੀਤ ਕੌਰ ਨੇ ਸੋਨਾ, ਗੁਣਪ੍ਰੀਤ ਸ਼ਰਮਾ ਨੇ ਚਾਂਦੀ। ਮੁੰਡੇ 13 ਸਾਲ (-40 ਕਿਲੋ) ’ਚੋਂ ਪਿਊਸ਼ ਗੁਪਤਾ ਨੇ ਸੋਨਾ। ਮੁੰਡੇ 13 ਸਾਲ (+45 ਕਿਲੋ) ’ਚੋਂ ਸਾਰਥਕ ਬਾਂਸਲ ਨੇ ਸੋਨਾ। ਕੁੜੀਆਂ 13 ਸਾਲ (+45 ਕਿਲੋ) ’ਚੋਂ ਦਿਵਯਾਂਸ਼ੀ ਨੇ ਸੋਨਾ, ਹਰਕੁਦਰਤ ਨੇ ਕਾਂਸੀ। ਮੁੰਡੇ 13-14 ਸਾਲ (-52 ਕਿਲੋ) ’ਚੋਂ ਗੁਰਜਸ ਸਿੰਘ ਨੇ ਸੋਨਾ। ਕੁੜੀਆਂ 14-15 ਸਾਲ (-47 ਕਿਲੋ) ’ਚੋਂ ਭਵਿਆ ਨੇ ਸੋਨਾ, ਨਿਮ੍ਰਿਤ ਕੌਰ ਨੇ ਚਾਂਦੀ। ਕੁੜੀਆਂ 14-15 ਸਾਲ (+54 ਕਿਲੋ) ’ਚੋਂ ਵਰਬਾਣੀ ਨੇ ਚਾਂਦੀ। ਕੁੜੀਆਂ 16-17 ਸਾਲ (-40 ਕਿਲੋ) ’ਚੋਂ ਲਖਵੀਰ ਕੌਰ ਨੇ ਸੋਨਾ। ਮੁੰਡੇ 16-17 ਸਾਲ (-50 ਕਿਲੋ) ’ਚੋਂ ਚਕਸ਼ੂ ਨੇ ਸੋਨਾ ਜਿੱਤ ਕੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ। ਇਸ ਜਿੱਤ ’ਤੇ ਸਕੂਲ ਦੀ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕਰਾਟੇ ਇੰਸਟ੍ਰਕਟਰਾਂ ਨੂੰ ਵਧਾਈ ਦਿੱਤੀ।