ਸਾਦਿਕ, 15 ਜੁਲਾਈ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਜਲਾਲੇਆਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿਚ ਜਸਪਿੰਦਰ ਸਿੰਘ ਰੁਪੱਈਆਂਵਾਲਾ ਮੈਂਬਰ ਅੰਤਰਿੰਗ ਕਮੇਟੀ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਵਿਚ ਸ਼ਾਮਿਲ ਬਲਾਕ ਕੋਟਕਪੂਰਾ, ਬਲਾਕ ਸਾਦਿਕ, ਜ਼ਿਲ੍ਹਾ ਫ਼ਰੀਦਕੋਟ ਅਤੇ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਸਾਦਿਕ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਸੂਚੀ ਵਿਚ ਸੋਧ ਕੀਤੀ ਗਈ। ਇਸ ਮੌਕੇ ਹੋਈ ਚੋਣ ਵਿਚ ਅੰਗਰੇਜ ਸਿੰਘ ਘੁੱਦੂਵਾਲਾ ਬਲਾਕ ਪ੍ਰਧਾਨ, ਜਨਰਲ ਸਕੱਤਰ ਬਲਜਿੰਦਰ ਸਿੰਘ ਝੋਕ ਸਰਕਾਰੀ, ਸਕੱਤਰ ਜਨਰਲ ਗੁਰਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕਾਨਿਆਂਵਾਲੀ, ਪ੍ਰੈਸ ਸਕੱਤਰ ਗੁਰਸੇਵਕ ਸਿੰਘ ਖਾਲਸਾ ਕਾਉਣੀ, ਵਿੱਤ ਸਕੱਤਰ ਅੰਗਰੇਜ ਸਿੰਘ ਅਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਕਾਨਿਆਂਵਾਲੀ ਨੂੰ ਚੁਣਿਆ ਗਿਆ। ਇਸ ਮੌਕੇ ਜਸਪਿੰਦਰ ਸਿੰਘ ਰੁਪੱਈਆਂਵਾਲਾ ਨੇ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਇਕਜੁੱਟ ਹੋ ਕੇ ਕੰਮ ਕਰਨ ਅਤੇ ਜ਼ਿਲ੍ਹਾ ਫ਼ਰੀਦਕੋਟ ਸਮੇਤ ਬਲਾਕ ਕੋਟਕਪੂਰਾ ਅਤੇ ਸਾਦਿਕ ਦੀ ਸਾਂਝੀ ਮੀਟਿੰਗ ਹਰ ਮਹੀਨੇ ਦੀ 15 ਤਾਰੀਕ ਨੂੰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਇਆ ਕਰੇਗੀ। ਇਸ ਮੌਕੇ ਵਜ਼ੀਰ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ, ਸੁਰਜੀਤ ਸਿੰਘ ਖਾਲਸਾ ਕਾਨਿਆਂਵਾਲੀ ਜ਼ਿਲ੍ਹਾ ਮੀਤ ਪ੍ਰਧਾਨ, ਸਕੱਤਰ ਜਨਰਲ ਜਗਦੀਪ ਸਿੰਘ ਜਨੇਰੀਆਂ, ਪ੍ਰਚਾਰਕ ਸਕੱਤਰ ਗੁਰਮੀਤ ਸਿੰਘ ਕੋਹਾਰਵਾਲਾ, ਕੁਲਵਿੰਦਰ ਸਿੰਘ ਹਰੀਏਵਾਲਾ ਬਲਾਕ ਪ੍ਰਧਾਨ ਕੋਟਕਪੂਰਾ, ਸਕੱਤਰ ਜਨਰਲ ਕੌਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ, ਗੁਰਦਿੱਤ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ, ਬਲਦੇਵ ਸਿੰਘ, ਬਲਤੇਜ ਸਿੰਘ ਮਚਾਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।