05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਭਾਕਿਯੂ ਦੀ ਇਕਾਈ ਫ਼ਰੀਦਕੋਟ ਵਲੋਂ 22 ਨੂੰ ਕੋਟ ਕਰੋੜ ਅਤੇ ਜੀਦਾ ਟੋਲ ਤਿੰਨ ਘੰਟਿਆਂ ਲਈ ਬੰਦ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 16-07-2026
ਫ਼ਰੀਦਕੋਟ, 15 ਜੁਲਾਈ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਰੈਸਟ ਹਾਊਸ ਫ਼ਰੀਦਕੋਟ ਵਿਖੇ ਸੁਰਜੀਤ ਸਿੰਘ ਹਰੀਏ ਵਾਲਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਰੋਜ ਕਿਸਾਨ ਮਾਰੂ ਨੀਤੀਆਂ ਘੜ ਰਹੀ ਹੈ, ਜਿਵੇਂ ਕਿ ਭਾਰਤ ਅਮਰੀਕਾ ਕਰ ਮੁਕਤ ਵਪਾਰਕ ਡੀਲ ਕਰਨ ਜਾ ਰਹੀ ਹੈ, ਜਿਸ ਨਾਲ ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ ਦੇ ਨਾਲ ਨਾਲ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਖੇਤੀ ਸੈਕਟਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਵੇਗਾ। ਇਸ ਨਾਲ ਡੇਅਰੀ, ਪੋਲਟਰੀ, ਬਾਗਬਾਨੀ ਆਦਿ ਸੈਕਟਰ ਮੰਦਹਾਲੀ ਵੱਲ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਦੁਕਾਨਦਾਰ, ਮਜ਼ਦੂਰ ਵਰਗ ਨੂੰ ਵੀ ਵੱਡੀ ਆਰਥਿਕ ਸੱਟ ਲੱਗੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਜੋ ਲੈਂਡ ਪੂਲਿੰਗ ਨੀਤੀ ਰੱਦ ਕੀਤੀ ਸੀ, ਉਸ ਨੂੰ ਦੋਬਾਰਾ ਨਵੇਂ ਰੂਪ ਵਿਚ ਲਾਗੂ ਕਰਨ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਦੀ ਉਪਜਾਊ ਜ਼ਮੀਨ ਵੱਡੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸਰਕਾਰ ਦੀਆਂ ਇਨ੍ਹਾਂ ਮਾਰੂ ਨੀਤੀਆਂ ਦਾ ਵਿਰੋਧ ਕਰਦੀ ਹੈ। ਉਕਤ ਮੰਗਾਂ ਨੂੰ ਲੈ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਪ੍ਰੋਗਰਾਮ ਦੇ ਅਨੁਸਾਰ ਡਿਉਟੀਆਂ ਲਗਾਈਆਂ ਗਈਆਂ। ਜ਼ਿਲ੍ਹਾ ਫ਼ਰੀਦਕੋਟ ਵਲੋਂ 22 ਜੁਲਾਈ ਨੂੰ ਟੋਲ ਪਲਾਜਾ ਕੋਟਕਰੋੜ ਅਤੇ ਜੀਦਾ 12 ਤੋਂ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ। ਇਸ ਮੌਕੇ ਮੇਘ ਸਿੰਘ ਖਾਰਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਬੋਹੜ ਸਿੰਘ ਖਾਰਾ ਬਲਾਕ ਪ੍ਰਧਾਨ ਕੋਟਕਪੂਰਾ, ਰਣਧੀਰ ਸਿੰਘ ਸ਼ੇਰ ਸਿੰਘ ਵਾਲਾ ਬਲਾਕ ਪ੍ਰਧਾਨ ਸਾਦਿਕ, ਚਮਕੌਰ ਸਿੰਘ ਕਾਬਲ ਵਾਲਾ ਬਲਾਕ ਪ੍ਰਧਾਨ ਫ਼ਰੀਦਕੋਟ, ਕੁਲਵੰਤ ਸਿੰਘ ਚਮੇਲੀ ਜ਼ਿਲ੍ਹਾ ਮੀਤ ਪ੍ਰਧਾਨ, ਦਰਸ਼ਨ ਸਿੰਘ ਕੋਟਸੁਖੀਆ ਜ਼ਿਲ੍ਹਾ ਮੀਤ ਪ੍ਰਧਾਨ, ਸੂਬੇਦਾਰ ਜਗਦੇਵ ਸਿੰਘ ਕੋਟਸੁਖੀਆ, ਬਲਦੇਵ ਸਿੰਘ ਇਕਾਈ ਪ੍ਰਧਾਨ ਕੋਟਸੁਖੀਆ, ਸੁਖਦੇਵ ਸਿੰਘ ਕਾਬਲ ਵਾਲਾ ਜ਼ਿਲ੍ਹਾ ਜਨਰਲ ਸਕੱਤਰ, ਮਨਜੀਤ ਸਿੰਘ ਖਾਰਾ ਬਲਾਕ ਪ੍ਰਧਾਨ ਕੋਟਕਪੂਰਾ, ਜਸਵੀਰ ਸਿੰਘ ਪਿਪਲੀ ਇਕਾਈ ਪ੍ਰਧਾਨ, ਮੱਖਣ ਸਿੰਘ ਸ਼ੇਰ ਸਿੰਘ ਵਾਲਾ, ਕੁਲਵੰਤ ਸਿੰਘ ਸ਼ੇਰ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਬਲਜੀਤ ਸਿੰਘ ਇਕਾਈ ਪ੍ਰਧਾਨ ਫ਼ਰੀਦਕੋਟ, ਵਕੀਲ ਸਿੰਘ ਇਕਾਈ ਜਰਨਲ ਸਕੱਤਰ ਫ਼ਰੀਦਕੋਟ, ਪਰਵੀਨ ਕੁਮਾਰ ਮੀਤ ਪ੍ਰਧਾਨ ਇਕਾਈ ਫ਼ਰੀਦਕੋਟ, ਹਰਪ੍ਰੀਤ ਸਿੰਘ ਪ੍ਰੈਸ ਸਕੱਤਰ ਫ਼ਰੀਦਕੋਟ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੇ ਅੰਗਰੇਜ ਸਿੰਘ ਘੁੱਦੂਵਾਲਾ ਬਲਾਕ ਪ੍ਰਧਾਨ ਬਣੇ ਅਗਲੀ ਖ਼ਬਰ ਸਿੱਖ ਨੌਜਵਾਨਾਂ ਵਲੋਂ ਕੋਟਕਪੂਰਾ ’ਚ ਪੈਦਲ ਮਾਰਚ
Ad Position 24
No active advertisement