05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਿੱਖ ਨੌਜਵਾਨਾਂ ਵਲੋਂ ਕੋਟਕਪੂਰਾ ’ਚ ਪੈਦਲ ਮਾਰਚ

Ad Position 21
No active advertisement
ਅਜੀਤ ਡੈਸਕ 16-07-2026
ਕੋਟਕਪੂਰਾ, 15 ਜੁਲਾਈ (ਮੋਹਰ ਸਿੰਘ ਗਿੱਲ)-ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਸੰਵੇਦਨਸ਼ੀਲ ਨਾਗਰਿਕ ਭਾਈ ਜਸਵੰਤ ਸਿੰਘ ਖਾਲੜਾ ਦਾ ਇਸ ਕਰਕੇ ਕਤਲ ਕਰ ਦਿੱਤਾ, ਕਿਉਂਕਿ ਭਾਈ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦਾ ਸੱਚ ਉਜਾਗਰ ਕਰਕੇ ਇਨਸਾਫ਼ ਦੀ ਮੰਗ ਕੀਤੀ ਸੀ। ਇਹ ਪ੍ਰਗਟਾਵਾ ਭਾਈ ਗੁਰਸੇਵਕ ਸਿੰਘ ਭਾਣਾ ਦੀ ਟੀਮ ਵਿਚ ਸ਼ਾਮਿਲ ਵੱਖ-ਵੱੱਖ ਪੰਥਕ ਪ੍ਰਚਾਰਕਾਂ, ਵਿਦਵਾਨਾਂ ਅਤੇ ਪੰਥਦਰਦੀਆਂ ਨੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਕੋਟਕਪੂਰਾ ਵਿਖੇ ਅਰਦਾਸ-ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਪੈਦਲ ਮਾਰਚ ਦੀ ਆਰੰਭਤਾ ਮੌਕੇ ਕੀਤਾ। ਬੁਲਾਰਿਆਂ ਨੇ ਕਿਹਾ ਕਿ ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਮਾਰਨ ਮੌਕੇ ਨਾ ਤਾਂ ਉਨ੍ਹਾਂ ਦੀ ਉਮਰ ਦੇਖੀ ਗਈ ਅਤੇ ਨਾ ਹੀ ਕੋਈ ਤਰਸ ਕਰਨ ਦੀ ਜ਼ਰੂਰਤ ਸਮਝੀ ਗਈ। ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਗੁਰਨੇਕ ਸਿੰਘ ਸੰਗਰਾਹੂਰ ਅਤੇ ਭਾਈ ਸ਼ਰਨਜੀਤ ਸਿੰਘ ਸਰਾਂ ਸਮੇਤ ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਘਰੋਂ ਕਿਸੇ ਵੀ ਕੰਮ ਲਈ ਬਾਹਰ ਗਏ ਸਿੱਖ ਨੌਜਵਾਨਾਂ ਨੂੰ ਲਾਪਤਾ ਕਰਨ ਉਪਰੰਤ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੋਂ ਪਹਿਲਾਂ ਉਨ੍ਹਾਂ ਉਪਰ ਢਾਹਿਆ ਗਿਆ ਅੰਨ੍ਹਾ ਤਸ਼ੱਦਦ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਕੇ ਅਣਪਛਾਤੇ ਆਖ ਕੇ ਸਸਕਾਰ ਕਰਵਾਉਣ, ਵਾਰਸਾਂ ਨੂੰ ਸੂਚਿਤ ਕਰਨ ਦੀ ਜ਼ਰੂਰਤ ਨਾ ਸਮਝਣ, ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਖਤਰੇ ਵਿਚ ਪਾਉਣ ਵਰਗੀਆਂ ਅਨੇਕਾਂ ਸੱਚਾਈਆਂ ਹਨੀ ਤ੍ਰੇਹਣ ਅਤੇ ਦਲਜੀਤ ਦੋਸਾਂਝ ਨੇ ਆਪਣੀ ਫ਼ਿਲਮ ‘ਸਤਲੁਜ’ ਦੇ ਜ਼ਰੀਏ ਸਾਹਮਣੇ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਉਸ ਤੋਂ ਬਾਅਦ ਬਣਨ ਵਾਲੀਆਂ ਸਰਕਾਰਾਂ ਨੇ ਵੀ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਜ਼ਰੂਰਤ ਨਹੀਂ ਸਮਝੀ। ਪੈਦਲ ਮਾਰਚ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਵੱਖ ਵੱਖ ਬਾਜ਼ਾਰਾਂ ਰਾਹੀਂ ਹੁੰਦਾ ਹੋਇਆ ਬੱਤੀਆਂ ਵਾਲੇ ਚੌਂਕ ’ਚ ਪੁੱਜਾ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਦੀ ਇਕਾਈ ਫ਼ਰੀਦਕੋਟ ਵਲੋਂ 22 ਨੂੰ ਕੋਟ ਕਰੋੜ ਅਤੇ ਜੀਦਾ ਟੋਲ ਤਿੰਨ ਘੰਟਿਆਂ ਲਈ ਬੰਦ ਕਰਨ ਦਾ ਐਲਾਨ ਅਗਲੀ ਖ਼ਬਰ ਬੇਅਦਬੀ ਦੀਆਂ ਘਟਨਾਵਾਂ ਦਾ ਨਾ ਰੁਕਣਾ ਬਹੁਤ ਹੀ ਮੰਦਭਾਗਾ-ਗਿਆਨੀ ਹਰਪ੍ਰੀਤ ਸਿੰਘ
Ad Position 24
No active advertisement