05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬੇਅਦਬੀ ਦੀਆਂ ਘਟਨਾਵਾਂ ਦਾ ਨਾ ਰੁਕਣਾ ਬਹੁਤ ਹੀ ਮੰਦਭਾਗਾ-ਗਿਆਨੀ ਹਰਪ੍ਰੀਤ ਸਿੰਘ

Ad Position 21
No active advertisement
ਅਜੀਤ ਡੈਸਕ 16-07-2026

ਚੰਡੀਗੜ੍ਹ, 15 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੇ ਪਿੰਡ ਬੀਰੇਵਾਲਾ ਜੱਟਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਬੇਅਦਬੀ ਕਰਨ ਵਾਲੇ ਏਨੇ ਭ੍ਰਿਸ਼ਟ ਹੋ ਚੁੱਕੇ ਹਨ, ਜੋ ਨਾ ਤਾਂ ਰੱਬ ਤੋਂ ਡਰਦੇ ਹਨ ਅਤੇ ਨਾਂ ਹੀ ਕਾਨੂੰਨ ਵਿਵਸਥਾ ਤੋਂ। ਸਰਕਾਰੀ ਦਮਗਜ਼ੇ ਵੀ ਫੋਕੇ ਸਾਬਤ ਹੋ ਰਹੇ ਹਨ ਕਿ ਨਵੇਂ ਕਾਨੂੰਨ ਤੋਂ ਡਰ ਕੇ ਕੋਈ ਬੇਅਦਬੀ ਕਰਨ ਦੀ ਹਿੰਮਤ ਨਹੀਂ ਕਰੇਗਾ। ਬੇਅਦਬੀ ਦੀਆਂ ਘਟਨਾਵਾਂ ਦਾ ਇਸ ਤਰਾਂ ਬਾਰ-ਬਾਰ ਵਾਪਰਨਾ ਸਿੱਖ ਕੌਮ ਨੂੰ ਉਕਸਾਉਣ ਦੀ ਸਾਜਿਸ਼ ਹ, ਜਿਸ ਦਾ ਪਤਾ ਲਗਾਉਣ ਵਿਚ ਸਰਕਾਰਾਂ ਪੂਰੀ ਤਰਾਂ ਫੇਲ੍ਹ ਹੋਈਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਆਪਣੇ ਸ਼ਬਦ ਗੁਰੂ ਦੀ ਪਹਿਰੇਦਾਰੀ ਦਾ ਪ੍ਰਬੰਧ ਸਿੱਖਾਂ ਨੂੰ ਖ਼ੁਦ ਸੰਭਾਲਣਾ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਸਿੱਖ ਨੌਜਵਾਨਾਂ ਵਲੋਂ ਕੋਟਕਪੂਰਾ ’ਚ ਪੈਦਲ ਮਾਰਚ ਅਗਲੀ ਖ਼ਬਰ ਸ਼ਸ਼ੀ ਥਰੂਰ ਵਲੋਂ ਸੋਨਮ ਵਾਂਗਚੁਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ
Ad Position 24
No active advertisement