06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮੋਤੀ ਲਾਲ ਦਾ ਸੇਵਾ ਮੁਕਤ ਹੋਣ ’ਤੇ ਅਧਿਆਪਕਾਂ ਵਲੋਂ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 16-07-2026
ਕੋਟਕਪੂਰਾ, 15 ਜੁਲਾਈ (ਮੋਹਰ ਸਿੰਘ ਗਿੱਲ)- ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਕਰਮਚਾਰੀ ਸ੍ਰੀ ਮੋਤੀ ਲਾਲ ਆਪਣੀ ਲੰਬੀ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋ ਗਏ ਹਨ। ਇਸ ਸਬੰਧੀ ਕਾਲਜ ਦੇ ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਦੀ ਅਗਵਾਈ ਵਿਚ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਵਲੋਂ ਵਿਦਾਇਗੀ ਸਮਾਰੋਹ ਰੱਖਿਆ ਗਿਆ। ਵਿਦਾਇਗੀ ਸਮਾਰੋਹ ਦਾ ਆਰੰਭ ਡਾ. ਅੰਮ੍ਰਿਤਪਾਲ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਕੇ ਕੀਤਾ। ਡਾ. ਸਤਨਾਮ ਸਿੰਘ ਨੇ ਮੋਤੀ ਲਾਲ ਵਲੋਂ ਕਾਲਜ ਵਿਚ ਡਿਊਟੀ ਕਰਦਿਆਂ ਕਾਲਜ ਦੀ ਸੁੰਦਰਤਾ ਨੂੰ ਵਧਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਇਸ ਸਮੇਂ ਮਾਨਕ ਸ਼ਾਹ ਨੇ ਉਨ੍ਹਾਂ ਦੇ ਕਾਰਜਕਾਲ ਦੇ 34 ਸਾਲਾਂ ਦੇ ਖ਼ਾਸ ਪਲਾਂ ਦੀਆਂ ਯਾਦਾਂ ਨੂੰ ਕਾਲਜ ਦੇ ਸਟਾਫ਼ ਨਾਲ ਸਾਂਝਾ ਕੀਤਾ। ਇਸ ਮੌਕੇ ਪਿ੍ੰਸੀਪਲ ਡਾ. ਗੁਲਸਨ ਕੁਮਾਰ ਆਹੂਜਾ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਇਸ ਕਾਲਜ ਵਿਚ ਆਇਆਂ ਬਹੁਤ ਥੋੜ੍ਹਾ ਸਮਾਂ ਹੋਇਆਂ ਹੈ, ਪਰ ਉਹ ਇਸ ਸਮੇਂ ਦੌਰਾਨ ਹੀ ਮੋਤੀ ਲਾਲ ਹੁਰਾਂ ਦੀ ਕਾਲਜ ਪ੍ਰਤੀ ਡਿਊਟੀ ਦੌਰਾਨ ਸੇਵਾ ਸਮਰਪਿਤ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਮੋਤੀ ਲਾਲ ਨੇ ਕਾਲਜ ਸਟਾਫ਼ ਦਾ ਮਾਨ-ਸਤਿਕਾਰ ਦੇਣ ’ਤੇ ਧੰਨਵਾਦ ਕੀਤਾ। ਪਿ੍ੰਸੀਪਲ ਅਤੇ ਸਮੂਹ ਟੀਚਿੰਗ/ ਨਾਨ ਟੀਚਿੰਗ ਸਟਾਫ਼ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿਚ ਕੁਲਵਿੰਦਰ ਸ਼ਰਮਾ ਨੇ ਮੋਤੀ ਲਾਲ ਨੂੰ ਉਨ੍ਹਾਂ ਦੇ ਸਰਕਾਰੀ ਡਿਊਟੀ ਤੋਂ ਮੁਕਤ ਹੋਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ 31 ਜੁਲਾਈ ਤੱਕ ਚਲਾਈ ਜਾ ਰਹੀ ਵਿਸ਼ੇਸ਼ ਦਸਤ ਰੋਕੂ ਮੁਹਿੰਮ ਅਗਲੀ ਖ਼ਬਰ ਇੰਨਲਿਸਟਮੈਂਟ-ਆਊਟਸੋਰਸ ਤਾਲਮੇਲ ਕਮੇਟੀ ਪੰਜਾਬ ਵਲੋਂ ਵਿੱਤ ਮੰਤਰੀ ਖ਼ਿਲਾਫ਼ ਪ੍ਰਦਰਸ਼ਨ 19 ਨੂੰ
Ad Position 24
No active advertisement