02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਾਬਾ ਫ਼ਰੀਦ ਫ਼ੋਟੋਗ੍ਰਾਫ਼ੀ ਅਚੀਵਰ ਸੁਸਾਇਟੀ ਵਲੋਂ ਸੋਨੀ ਕੈਮਰਾ ਦੀ ਵਿਸ਼ੇਸ਼ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 18-07-2026
ਫ਼ਰੀਦਕੋਟ, 17 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਫ਼ੋਟੋਗ੍ਰਾਫ਼ੀ ਅਚੀਵਰ ਸੁਸਾਇਟੀ ਵਲੋਂ ਪ੍ਰਧਾਨ ਰਵੀ ਕੁਮਾਰ ਦੀ ਯੋਗ ਅਗਵਾਈ ਹੇਠ ਸਥਾਨਕ ਦਾਸਤਾਨ ਹੋਟਲ ਵਿਖੇ ਸੋਨੀ ਕੈਮਰਾ ਦੀ ਇਕ ਰੋਜ਼ਾ ਵਿਸ਼ੇਸ਼ ਤਕਨੀਕੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਫ਼ਰੀਦਕੋਟ ਅਤੇ ਆਸ-ਪਾਸ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਫ਼ੋਟੋਗ੍ਰਾਫ਼ਰਾਂ ਨੇ ਹਿੱਸਾ ਲਿਆ। ਵਰਕਸ਼ਾਪ ਦੌਰਾਨ ਸੋਨੀ ਕੈਮਰਾ ਕੰਪਨੀ ਦੇ ਤਕਨੀਕੀ ਮਾਹਿਰ ਅਰਵਿੰਦ ਮਹਿਰਾ, ਰੋਹਿਤ ਗੌਤਮ, ਵਿਸ਼ਾਲ ਅਤੇ ਰਵੀ ਦੇਵਗਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਹਾਜ਼ਰ ਫ਼ੋਟੋਗ੍ਰਾਫ਼ਰਾਂ ਨੂੰ ਕੈਮਰੇ ਦੀਆਂ ਆਧੁਨਿਕ ਬਾਰੀਕੀਆਂ ਅਤੇ ਆਉਣ ਵਾਲੇ ਸਮੇਂ ਦੀ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵੀਡੀਓ ਕਲਰ ਗ੍ਰੇਡਿੰਗ ਅਤੇ ਰੰਗਾਂ ਦੀ ਸਹੀ ਚੋਣ ਸਬੰਧੀ ਮਾਹਿਰ ਅਰੁਣ ਕ੍ਰਿਸ਼ਨ ਨੇ ਫ਼ੋਟੋਗ੍ਰਾਫ਼ਰਾਂ ਨੂੰ ਅਹਿਮ ਨੁਕਤੇ ਸਿਖਾਏ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਫ਼ੋਟੋਗ੍ਰਾਫ਼ੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜਸਵਿੰਦਰ ਸਿੰਘ ਸੰਧੂ ਸਾਦਿਕ ਅਤੇ ਪੀ.ਸੀ. ਮੈਂਬਰ ਰਜਿੰਦਰ ਸਿੰਘ ਧੁੰਨਾ ਨੇ ਸ਼ਿਰਕਤ ਕੀਤੀ ਅਤੇ ਹਾਜ਼ਰ ਫ਼ੋਟੋਗ੍ਰਾਫ਼ਰਾਂ ਨਾਲ ਕਿੱਤੇ ਦੀਆਂ ਚੁਣੌਤੀਆਂ ਤੇ ਭਵਿੱਖ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਸੁਸਾਇਟੀ ਦੇ ਵਾਈਸ ਪ੍ਰਧਾਨ ਰਣਜੀਤ ਸਿੰਘ ਲੱਕੀ, ਸੈਕਟਰੀ ਜਗਜੀਵਨ ਸਿੰਘ, ਖਜ਼ਾਨਚੀ ਜਗਦੇਵ ਕਟਾਰੀਆ, ਪ੍ਰੈਸ ਸਕੱਤਰ ਬਲਰਾਜ ਮੱਤਾ, ਮੀਤ ਪ੍ਰਧਾਨ ਜੁਗਰਾਜ ਰੋਮਾਣਾ, ਪਰਮਿੰਦਰ ਜੱਸਲ, ਬਲਰਾਜ ਸਿੰਘ ਪਾਲੀ, ਜੁਆਇੰਟ ਸੈਕਟਰੀ ਰਾਜਵਿੰਦਰ ਸਿੰਘ ਬੁਰਜ ਮਸਤ, ਪੀ.ਆਰ.ਓ. ਜੱਸਾ ਨੰਬਰਦਾਰ, ਬੌਬੀ ਰਾਧੇ, ਵਿੱਕੀ ਮੌਗਾ, ਸੰਤੋਸ਼ ਕੁਮਾਰ, ਨਛੱਤਰ ਸਿੰਘ ਸੋਨੂੰ, ਮਨਦੀਪ ਟੱਕਰ, ਰੌਬਿਨ ਕੱਕੜ, ਰਾਜੂ ਸੰਧੂ ਹਾਜ਼ਰ ਸਨ। ਅਖੀਰ ਵਿਚ ਸੰਸਥਾ ਦੇ ਪ੍ਰਧਾਨ ਰਵੀ ਕੁਮਾਰ ਨੇ ਪਹੁੰਚੇ ਹੋਏ ਸਾਰੇ ਮਾਹਿਰਾਂ, ਮੁੱਖ ਮਹਿਮਾਨਾਂ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਫ਼ੋਟੋਗ੍ਰਾਫ਼ਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਆ ਗਿਆ ਮਹੀਨਾ ਸਾਵਣ
Ad Position 24
No active advertisement