07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕੈਬਨਿਟ ਮੰਤਰੀ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 21-07-2026
ਰੁਪਾਣਾ, 20 ਜੁਲਾਈ (ਜਗਜੀਤ ਸਿੰਘ)-ਹਲਕਾ ਮਲੋਟ ਦੇ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਹਲਕੇ ਅਧੀਨ ਪੈਂਦੇ ਪਿੰਡਾਂ ਵਿਚ ਵੱਖ-ਵੱਖ ਮਹਿਕਮਿਆਂ ਦੇ ਉਚ ਅਧਿਕਾਰੀਆਂ ਨੂੰ ਲੈ ਕੇ ਲੋਕ ਮਿਲਣੀ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਹਨ, ਜਿਸ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਮੌਕੇ ’ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਪਿੰਡ ਸੋਥਾ, ਮਹਿਰਾਜਵਾਲਾ ਅਤੇ ਚੱਕ ਦੂਹੇਵਾਲਾ ਵਿਖੇ ਲੋਕ ਮਿਲਣੀ ਕਾਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਉਹ ਕੁਝ ਕਰ ਦਿਖਾਇਆ ਹੈ, ਜਿਸ ਬਾਰੇ ਵਿਰੋਧੀ ਪਾਰਟੀਆ ਸੋਚ ਨਹੀਂ ਸਕਦੀਆਂ। ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਦੀਆਂ ਗਾਰੰਟੀਆਂ ਨੂੰ ਇਕ-ਇਕ ਕਰਕੇ ਪੂਰਾ ਕਰ ਰਹੀ ਹੈ ਅਤੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰਕੇ ਸਰਕਾਰ ਨੇ ਆਪਣੀ ਆਖ਼ਰੀ ਗਾਰੰਟੀ ਵੀ ਪੂਰੀ ਕਰ ਦਿੱਤੀ ਹੈ। ਇਸ ਮੌਕੇ ਵਿਨੋਦ ਕੁਮਾਰ ਬੀ.ਡੀ.ਪੀ.ਓ., ਸੈਕਟਰੀ ਦਵਿੰਦਰ ਬਾਘਲਾ, ਸਰਪੰਚ ਰਜਨੀਸ਼ ਕੁਮਾਰ ਗਰਗ, ਸਿਮਰਜੀਤ ਸਿੰਘ ਲੱਖੇਵਾਲੀ, ਬਲਾਕ ਸੰਮਤੀ ਮੈਂਬਰ ਸਿਮਰਜੀਤ ਸਿੰਘ ਲੱਖੇਵਾਲੀ, ਗੁਰਭਗਤ ਸਿੰਘ ਫੂਲੇਵਾਲਾ, ਬਲਾਕ ਪ੍ਰਧਾਨ ਪੰਮਾ ਨਾਨਕਪੁਰਾ, ਅਵਤਾਰ ਸਿੰਘ ਮੈਂਬਰ, ਗੁਰਸੇਵਕ ਸਿੰਘ ਮੈਂਬਰ, ਸ਼ਾਮ ਸਿੰਘ ਮੈਂਬਰ, ਗੁਰਜੰਟ ਸਿੰਘ ਮੈਂਬਰ, ਹਰਪ੍ਰੀਤ ਕੌਰ ਮੈਂਬਰ, ਡਾ. ਸਤਨਾਮ ਸਿੰਘ, ਅਮਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਰਾਜਪਾਲ ਸਿੰਘ, ਪਨੀਤ ਕੁਮਾਰ, ਅਰਸ਼ਦੀਪ ਬਰਾੜ, ਬਿੱਲਾ ਸਿੰਘ, ਤਰਸੇਮ ਸਿੰਘ, ਰਵਿੰਦਰ ਸਿੰਘ ਫੂਲੇਵਾਲਾ, ਦਾਰਾ ਬਰਾੜ ਫੂਲੇਵਾਲਾ, ਕਾਕਾ ਉੜਾਂਗ ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਗੁਰਜੀਤ ਸਿੰਘ ਸਰਪੰਚ ਨੰਦਗੜ੍ਹ, ਨਿਰਵੈਰ ਸਿੰਘ, ਬਿਕਰਮ ਬਰਾੜ, ਸਰਦੂਲ ਸਿੰਘ, ਜਸਵੰਤ ਸਿੰਘ, ਜਸ਼ਨਦੀਪ ਸਿੰਘ, ਅਮਰਿੰਦਰ ਸਿੰਘ ਬੱਬੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਵਿਖੇ 6ਵੀਂ ਜਮਾਤ ਵਿਚ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਅਗਲੀ ਖ਼ਬਰ ਪ੍ਰੈੱਸ ਕਲੱਬ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰਾਂ ਦੀ ਹੋਈ ਚੋਣ
Ad Position 24
No active advertisement