ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਸੰਦੀਪ ਕਟਾਰੀਆ ਪੁੱਤਰ ਬਲਦੇਵ ਰਾਜ ਕਟਾਰੀਆ ਵਾਸੀ ਨਜ਼ਦੀਕ ਨਿਰੰਕਾਰੀ ਭਵਨ ਫ਼ਰੀਦਕੋਟ ਰੋਡ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਉਸ ਦਾ ਪੁਲ਼ ਸੂਆ, ਜੈਤੋ ਰੋਡ ਕੋਟਕਪੂਰਾ ਵਿਖੇ ਰਾਈਸ ਮਿੱਲ ਹੈ। ਮਿਤੀ 28.06.2026 ਨੂੰ ਮੁਦਈ ਨੇ ਆਪਣੀ ਮਿੱਲ ਦੇ ਸਟਾਫ਼ ਮੁਨੀਮ ਭੂਸ਼ਨ ਕੁਮਾਰ ਅਤੇ ਚੌਕੀਦਾਰ ਕਸ਼ਮੀਰ ਸਿੰਘ ਨੂੰ ਨਾਲ ਲੈ ਕੇ ਚੌਲਾਂ ਦਾ ਸਟਾਕ ਚੈੱਕ ਕਰ ਰਿਹਾ ਸੀ ਤਾਂ ਸਟੋਰ ਵਿਚ ਪਏ ਚੌਲਾਂ ਦੇ ਸਟੈਕ ਵਿਚ ਬਾਸਮਤੀ ਚੌਲ ਦੇ 80 ਗੱਟੇ ਘੱਟ ਪਾਏ ਗਏ। ਜਦ ਮੁਦਈ ਨੇ ਮਿੱਲ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵੀਡੀਓ ਚੈੱਕ ਕੀਤੀ ਤਾਂ ਦੋ ਨਾਮਲੂਮ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ। ਸਟੋਰ ਦੇ ਅੰਦਰੋਂ ਚੌਲਾਂ ਦੇ ਗੱਟੇ ਸਟੈਕ ਵਿਚੋਂ ਚੁੱਕਦੇ ਦਿਖਾਈ ਦਿੱਤੇ। ਉਨ੍ਹਾਂ ਦੱਸਿਆ ਹੈ ਕਿ ਹਰੇਕ ਗੱਟੇ ਦਾ ਵਜ਼ਨ 50 ਕਿੱਲੋਗਰਾਮ ਹੈ। ਇਸ ਸਬੰਧ ’ਚ ਪੁਲਿਸ ਨੇ ਦੋ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ।