ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸੱਕੀ ਪੁਰਸ਼ਾ ਦੇ ਸਬੰਧ ਵਿਚ ਬੱਸ ਅੱਡਾ ਪਿੰਡ ਫਿੱਡੇ ਕਲਾਂ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਅਤੇ ਪਰਦੀਪ ਸਿੰਘ ਵਾਸੀ ਦਸਮੇਸ਼ ਨਗਰ ਫ਼ਰੀਦਕੋਟ, ਜੋ ਬਿਨ੍ਹਾਂ ਮੈਡੀਕਲ ਲਾਇਸੰਸ ਪਰੇਗਾ ਦੇ ਕੈਪਸੂਲ ਲਿਆ ਕੇ ਪਿੰਡ ਦੇ ਮਜ਼ਦੂਰ, ਦਿਹਾੜੀਦਾਰ, ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਵੇਚਦਾ ਹੈ ਕਿ ਇਹ ਤਾਕਤ ਵਾਲੇ ਕੈਪਸੂਲ ਹਨ ਅਤੇ ਦਿਮਾਗ਼ ਅਤੇ ਸਰੀਰ ਦੀ ਤਾਕਤ ਵਧਾਉਂਦੇ ਹਨ। ਜੋ ਅੱਜ ਫ਼ਰੀਦਕੋਟ ਤੋਂ ਨਹਿਰ ਦੀ ਪਟੜੀ ਆ ਕੇ ਪਿੰਡ ਫਿੱਡੇ ਕਲਾਂ ਵਿਖੇ ਪਰੈਗਾ ਕੈਪਸੂਲ ਵੇਚਣ ਆ ਰਹੇ ਹਨ। ਪੁਲਿਸ ਨੇ ਤੁਰੰਤ ਛਾਪਾਮਾਰੀ ਕਰਕੇ ਉਨ੍ਹਾਂ ਕੋਲੋਂ 2100 ਪਰੈਗਾ ਦੇ ਕੈਪਸੂਲ ਸਮੇਤ ਗਿ੍ਰਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।