07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬ ਫ਼ੋਟੋ ਐਸੋਸੀਏਸਨ ਇਕਾਈ ਜੈਤੋ ਵਲੋਂ ਫ਼ੋਟੋ ਫੇਅਰ-2026 ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 22-07-2026
ਜੈਤੋ, 21 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਫ਼ੋਟੋ ਐਸੋਸੀਏਸਨ ਇਕਾਈ ਜੈਤੋ ਵਲੋਂ ਪ੍ਰਧਾਨ ਓਮ ਭੂਸ਼ਨ ਗਰਗ ਦੀ ਅਗਵਾਈ ਹੇਠ ਮਿਤੀ 7 ਅਤੇ 8 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਪੰਜਾਬ ਫ਼ੋਟੋ ਫ਼ੇਅਰ-2026 ਦਾ ਪੋਸਟਰ ਰਸਮੀ ਤੌਰ ’ਤੇ ਜਾਰੀ ਕੀਤਾ ਗਿਆ। ਪ੍ਰਧਾਨ ਓਮ ਭੂਸ਼ਨ ਗਰਗ ਨੇ ਫ਼ੋਟੋ ਫ਼ੇਅਰ ਅਤੇ ਫ਼ੋਟੋ ਪ੍ਰਦਰਸ਼ਨੀ ਸਬੰਧੀ ਮੈਂਬਰਾਂ ਨਾਲ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਲਾ ਫ਼ੋਟੋਗ੍ਰਾਫੀ ਦੇ ਖੇਤਰ ਨਾਲ ਜੁੜੇ ਲੋਕਾਂ ਲਈ ਨਵੀਂ ਤਕਨੀਕ, ਆਧੁਨਿਕ ਉਪਕਰਨਾਂ ਅਤੇ ਨਵੇਂ ਰੁਝਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ। ਉਨ੍ਹਾਂ ਸਮੂਹ ਫੋਟੋਗ੍ਰਾਫਰਾਂ ਨੂੰ ਵੱਡੀ ਗਿਣਤੀ ਵਿਚ ਫ਼ੋਟੋ ਫੇਅਰ ਮੇਲੇ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਉਪਰੰਤ ਐਸੋਸੀਏਸਨ ਵਲੋਂ ਮੈਂਬਰਾਂ ਨੂੰ ਆਈ-ਕਾਰਡ ਅਤੇ ਸਰਟੀਫਿਕੇਟ ਵੀ ਵੰਡੇ ਗਏ। ਸਮਾਗਮ ਦੌਰਾਨ ਐਸੋਸੀਏਸਨ ਦੇ ਮੈਂਬਰਾਂ ਨੇ ਫੋਟੋਗ੍ਰਾਫੀ ਦੇ ਵਿਕਾਸ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਵੀ ਲਿਆ। ਇਸ ਮੌਕੇ ਪ੍ਰਿਤਪਾਲ ਸਿੰਘ ਸਕੱਤਰ, ਜਸਪਾਲ ਸਿੰਘ ਖਜ਼ਾਨਚੀ, ਜਤਿੰਦਰ ਗੋਇਲ, ਹਰਗੋਬਿੰਦ ਸਿੰਘ, ਅਨੀਲ ਕੁਮਾਰ, ਬੂਟਾ ਸਿੰਘ, ਜੱਸਾ ਸਿੰਘ, ਹਰਸ਼ਿਤ ਗਰਗ, ਅੰਮ੍ਰਿਤਪਾਲ ਸਿੰਘ, ਵਿਜੈ ਕੁਮਾਰ, ਬਸੰਤ ਸਿੰਘ, ਹਰਪ੍ਰੀਤ ਸਿੰਘ, ਧਰਮਪਾਲ, ਗੁਰਭਜਨ ਸਿੰਘ ਫ਼ੌਜੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਗੋਲਕ ਵਿਚੋਂ ਪੈਸੇ ਚੋਰੀ ਅਗਲੀ ਖ਼ਬਰ ਬਰਗਾੜੀ ਤੋਂ ਬਹਿਬਲ ਕਲਾਂ ਨੂੰ ਜਾਂਦੀ ਲਿੰਕ ਸੜਕ ’ਤੇ ਪ੍ਰੀਮਿਕਸ ਪਾਉਣ ਦੀ ਮੰਗ
Ad Position 24