07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਰਗਾੜੀ ਤੋਂ ਬਹਿਬਲ ਕਲਾਂ ਨੂੰ ਜਾਂਦੀ ਲਿੰਕ ਸੜਕ ’ਤੇ ਪ੍ਰੀਮਿਕਸ ਪਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 22-07-2026
ਬਰਗਾੜੀ, 21 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਤੋਂ ਕੌਮੀ ਸ਼ਾਹ ਮਾਰਗ 54 ਨਾਲ ਜੁੜਦੀ ਲਿੰਕ ਸੜਕ ਜੋ ਪਿੰਡ ਬਹਿਬਲ ਕਲਾਂ ਤੋਂ ਹੁੰਦੀ ਹੋਈ ਗੁਰੂਸਰ, ਸਰਾਵਾਂ, ਗੁਰੂ ਢਾਬ ਆਦਿ ਪਿੰਡ ’ਚ ਹੁੰਦੀ ਹੋਈ ਕੋਟਕਪੂਰਾ, ਜੈਤੋ ਬਠਿੰਡਾ ਮੁੱਖ ਸੜਕ ਨੂੰ ਮੇਲਦੀ ਹੋਣ ਕਰਕੇ ਇਸ ’ਤੇ ਉਪਰੋਕਤ ਪਿੰਡਾਂ ਦੇ ਰਾਹਗੀਰਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਪ੍ਰੰਤੂ ਇਹ ਸੜਕ ਪਿਛਲੇ ਕਾਫ਼ੀ ਸਮੇਂ ਤੋਂ ਟੁੱਟ ਚੁੱਕੀ ਸੀ ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸੀ। ਜਿਸ ਤਹਿਤ ਇਸ ’ਤੇ ਮੋਟਾ ਪੱਥਰ ਪਾਏ ਹੋਏ ਨੂੰ ਕਾਫੀ ਸਮਾਂ ਹੋਣ ਦੇ ਬਾਵਜੂਦ ਵੀ ਇਸ ’ਤੇ ਪ੍ਰੀਮਕਸ ਨਹੀਂ ਪਾਇਆ ਗਿਆ। ਇਹ ਮੋਟਾ ਪੱਥਰ ਵੀ ਭਾਰੀ ਵਾਹਨਾਂ ਦੇ ਲੰਘਣ ਕਾਰਨ ਕਈ ਥਾਵਾਂ ਤੋਂ ਪੁੱਟਿਆ ਜਾ ਚੁੱਕਾ ਹੈ। ਇਸ ਕਰਕੇ ਜਦੋਂ ਵੀ ਕੋਈ ਕਾਰ, ਜੀਪ ਜਾਂ ਹੋਰ ਭਾਰੀ ਵਾਹਨ ਲੰਘਦਾ ਹੈ ਇਹ ਪੱਥਰ ਉਸ ਟਾਈਰਾਂ ਹੇਠ ਆ ਕਿ ਦੂਰ ਦੂਰ ਤੱਕ ਖਿੱਲਰ ਜਾਂਦਾ ਹੈ ਤੇ ਇਹ ਖਿੱਲਰਿਆਂ ਪੱਥਰ ਰਾਹਗੀਰਾਂ ਲਈ ਬਹੁਤ ਹੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਪਿੰਡ ਬਹਿਬਲ ਕਲਾਂ ਦੇ ਸਰਪੰਚ ਮਨਪ੍ਰੀਤ ਕੌਰ ਸੇਖੋਂ, ਸਾਬਕਾ ਸਰਪੰਚ ਕੁਲਦੀਪ ਸਿੰਘ ਗੁਰਮੁੱਖ ਸਿੰਘ ਸੇਖੋਂ, ਜਗਜੀਤ ਸਿੰਘ ਸਾਬਕਾ ਪੰਚ, ਕਿਸਾਨ ਆਗੂ ਸੁਖਦੇਵ ਸਿੰਘ ਫੌਜੀ, ਰਘਵੀਰ ਸਿੰਘ ਸਮੇਤ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਇਸ ਸੜਕ ’ਤੇ ਜਲਦੀ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਫ਼ੋਟੋ ਐਸੋਸੀਏਸਨ ਇਕਾਈ ਜੈਤੋ ਵਲੋਂ ਫ਼ੋਟੋ ਫੇਅਰ-2026 ਦਾ ਪੋਸਟਰ ਜਾਰੀ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਨਾਲ ਜੁੜੇ ਪਰਿਵਾਰ ‘ਆਪ’ ’ਚ ਸ਼ਾਮਿਲ
Ad Position 24