06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਵਿਦਿਆਰਥੀ ਅੰਦੋਲਨ ’ਤੇ ਹੋਏ ਲਾਠੀਚਾਰਜ ਵਿਰੁੱਧ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 24-07-2026

ਫ਼ਰੀਦਕੋਟ, 23 ਜੁਲਾਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਨੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਵਿਚ ਦਿੱਲੀ ਦੇ ਜੰਤਰ ਮੰਤਰ ਵਿਖੇ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਦੀ ਕਰਦਿਆਂ ਰੋਸ ਮਾਰਚ ਕੀਤਾ। ਇਸ ਮੌਕੇ ਬੱਬੂ ਬਰਾੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਵਿਦਿਆਰਥੀ ਲਾਠੀਚਾਰਜ ਲਈ ਵਿਦਿਆਰਥੀਆਂ ਤੋਂ ਜਨਤਕ ਤੌਰ ’ਤੇ ਮਾਫ਼ੀ ਮੰਗਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ ਦੇ ਹੁਕਮ ਕਰਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਦਿੱਲੀ ’ਚ ਵਿਦਿਆਰਥੀਆਂ ਦੇ ਹੱਕ ਵਿਚ ਪ੍ਰਧਾਨ ਮੰਤਰੀ ਨਿਵਾਸ ’ਤੇ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਮੈਂਬਰ ਪਾਰਲੀਮੈਂਟਾਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ’ਚ ਪੁਲਿਸ ਦੀ ਧੱਕੇਸ਼ਾਹੀ ਦੀ ਨਿਖੇਦੀ ਕੀਤੀ। ਇਸ ਰੋਸ ਮਾਰਚ ਵਿਚ ਕਾਂਗਰਸੀ ਆਗੂਆਂ ਨੇ ਪਿਛਲੇ ਦਿਨੀਂ ਪੰਜਾਬ ਲਈ 453 ਫ਼ਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਵਿਚ ਹੋਈ ਨਕਲ ਦੇ ਮਾਮਲੇ ਵਿਚ ਸ਼ਾਮਿਲ ਦੋ ਵਿਧਾਇਕਾਂ ਦਾ ਨਾਂਅ ਜਨਤਕ ਕਰਨ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ। ਜ਼ਿਲ੍ਹਾ ਕਾਂਗਰਸ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਸਾੜਿਆ। ਇਸ ਮੌਕੇ ਪਵਨ ਗੋਇਲ ਜੈਤੋ, ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਅਜੈਪਾਲ ਸਿੰਘ ਸੰਧੂ ਹਲਕਾ ਇੰਚਾਰਜ ਕੋਟਕਪੂਰਾ, ਧਨਜੀਤ ਸਿੰਘ ਧਨੀ ਵਿਰਕ, ਡਾ. ਜੰਗੀਰ ਸਿੰਘ ਸੀਨੀਅਰ ਆਗੂ, ਗਿੰਦਰਜੀਤ ਸਿੰਘ ਸੇਖੋਂ ਸਾਬਕਾ ਚੇਅਰਮੈਨ, ਅਮਰਜੀਤ ਸਿੰਘ ਜੱਜ, ਸ਼ਿਵਰਾਜ ਸਿੰਘ ਢਿੱਲੋਂ ਸਾਦਿਕ, ਗੁਰਭਜਨ ਸਿੰਘ ਸੰਧੂ ਇੰਟਕ ਆਗੂ, ਮਨਬੀਰ ਸਿੰਘ ਬੱਬੂ ਮੱਤਾ, ਪਰਮਜੀਤ ਸਿੰਘ ਕੁੱਕਾ ਬਲਾਕ ਪ੍ਰਧਾਨ, ਮਨਪ੍ਰੀਤ ਸਿੰਘ ਸੇਖੋਂ, ਡਾ. ਇਕਬਾਲ ਸਿੰਘ ਰਾਮੇਆਣਾ, ਰੇਸ਼ਮ ਸਿੰਘ ਢੈਪਈ, ਚਰਨਜੀਤ ਸ਼ਰਮਾ, ਡਬਲਜੀਤ ਸਿੰਘ ਧੌਂਸੀ, ਤਾਰਾ ਸਿੰਘ ਭੱਟੀ ਐਮ.ਸੀ., ਜਗਵਿੰਦਰ ਸਿੰਘ ਜੁਗਨੂੰ ਐਮ.ਸੀ., ਪ੍ਰਿਤਪਾਲ ਸਿੰਘ ਭੰਡਾਰੀ ਐਮ.ਸੀ. ਰਮੇਸ਼ ਕੁਮਾਰ ਕੱਕੜ, ਹਰਦੀਪ ਹਨੀ ਸ਼ੋਸਲ ਮੀਡੀਆ, ਇਕਬਾਲ ਸਿੰਘ ਮੀਡੀਆ ਇੰਚਾਰਜ, ਹਰਕੀਰਤ ਸਿੰਘ ਢਿੱਲੋਂ, ਲਾਭ ਸਿੰਘ ਸੈਕਟਰੀ, ਗੁਰਤੇਜ ਸਿੰਘ ਦਬੜੀਖਾਨਾ, ਜਗਦੀਸ਼ ਕੁਮਾਰ ਸਾਬਕਾ ਐਮ.ਸੀ., ਸੰਜੀਵ ਕੁਮਾਰ ਸਰਪੰਚ, ਸਤਪਾਲ ਸਿੰਘ ਸਾਬਕਾ ਸਰਪੰਚ, ਗੁਰਜਿੰਦਰ ਸਿੰਘ ਸਾਬਕਾ ਸਰਪੰਚ, ਤੇਜਿੰਦਰ ਸਿੰਘ ਸਾਬਕਾ ਸਰਪੰਚ, ਬੋਹੜ ਸਿੰਘ ਘਾਰੂ ਸੇਵਾ ਦਲ, ਦਵਿੰਦਰ ਸਿੰਘ ਬਰਾੜ ਖਾਰਾ, ਕ੍ਰਿਸ਼ਨ ਕੁਮਾਰ ਚੰਨੀਆਂ ਮੀਤ ਪ੍ਰਧਾਨ, ਜਗਜੀਤ ਸਿੰਘ ਰਾਜਾ ਨਵਾਂ ਕਿਲ੍ਹਾ, ਅਮਰਜੀਤ ਸਿੰਘ ਸੰਧੂ ਠੇਕੇਦਾਰ, ਗੁਰਚਰਨ ਸਿੰਘ ਮਾਨ, ਸ਼ਿਵਰਾਜ ਸਿੰਘ ਬਰਾੜ, ਗੁਰਦਰਸ਼ਨ ਸਿੰਘ ਬਰਾੜ, ਦਰਸ਼ਨ ਸਿੰਘ ਬਹਿਬਲ ਕਲਾਂ, ਅਜੀਤ ਸਿੰਘ ਸਰਪੰਚ, ਲਾਲਾ ਬਰਾੜ, ਸ਼ਾਮ ਸੁੰਦਰ ਸਾਦਿਕ, ਨਵਦੀਪ ਸਿੰਘ ਵਾੜਾ ਦਰਾਕਾ, ਮਨਪ੍ਰੀਤ ਸਿੰਘ ਹਰੀਨੌ, ਦਿਲਬਾਰਾ ਸਿੰਘ ਮੌੜ, ਜਨਕ ਰਾਜ ਸਿੰਘ ਔਲਖ, ਭਾਗ ਸਿੰਘ ਪਿੱਪਲੀ, ਮਹਿੰਦਰ ਸਿੰਘ ਸਾਬਕਾ ਸਰਪੰਚ, ਬਬਲਦੀਪ ਸਿੰਘ ਜਨਰਲ ਸਕੱਤਰ, ਰਵਿੰਦਰ ਕੁਮਾਰ ਸਾਥੀ, ਕਸ਼ਮੀਰ ਸਿੰਘ ਸੰਧੂ, ਅਮਰੀਕ ਸਿੰਘ ਖਾਲਸਾ, ਹਰਪ੍ਰੀਤ ਸਿੰਘ ਐਨ.ਐਸ.ਯੂ.ਆਈ., ਸੰਨੀ ਸੰਜੇ ਨਗਰ, ਪ੍ਰਕਾਸ਼ ਚੰਦ, ਜਗਜੀਤ ਸਿੰਘ ਰਾਜੂ ਗਿੱਲ, ਬਚਿੱਤਰ ਸਿੰਘ, ਅਮਰੀਕ ਸਿੰਘ ਢਿੱਲੋਂ, ਲਖਵਿੰਦਰ ਸਿੰਘ ਰੋੜੀਕਪੂਰਾ, ਕੁਲਵੰਤ ਸਿੰਘ ਸਾਬਕਾ ਸਰਪੰਚ ਮਲੂਕਾ ਪੱਤੀ, ਲਖਵਿੰਦਰ ਸਿੰਘ ਗੋਲੇਵਾਲਾ, ਜਗਦੀਪ ਸਿੰਘ ਢਿੱਲੋਂ, ਜਸਪਾਲ ਸਿੰਘ ਬਰਾੜ, ਰੇਸ਼ਮ ਸਿੰਘ ਗਿੱਲ, ਸੁਖਬੀਰ ਸਿੰਘ ਚੇਤ ਸਿੰਘ ਵਾਲਾ ਸਮੇਤ ਭਾਰੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਬਰਗਾੜੀ ’ਚ ਮੀਂਹ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਹਰ ਪਾਸੇ ਮਾੜਾ ਹਾਲ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸਨ ਦੇ ਅਹੁਦੇਦਾਰਾਂ ਦੀ ਮੀਟਿੰਗ ਭਲਕੇ
Ad Position 24
No active advertisement