06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਰਗਾੜੀ ’ਚ ਮੀਂਹ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਹਰ ਪਾਸੇ ਮਾੜਾ ਹਾਲ

Ad Position 21
No active advertisement
ਅਜੀਤ ਡੈਸਕ 24-07-2026

ਬਰਗਾੜੀ, 23 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਭਾਵੇਂ ਹਰ ਪਿੰਡ ’ਚ ਦੇਖਣ ਨੂੰ ਮਿਲਦੀ ਹੈ ਪ੍ਰੰਤੂ ਕਸਬਾ ਬਰਗਾੜੀ ਭਾਵੇਂ ਨਾਲੀਆਂ ਦੇ ਗੰਦੇ ਪਾਣੀ ਦਾ ਵੀ ਕੋਈ ਸਾਰਥਿਕ ਹਲ ਨਹੀਂ ਹੋ ਸਕਿਆ ਜਿਸ ਕਰਕੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੀਂਹ ਸਮੇਂ ਤਾਂ ਇਹ ਮੁਸ਼ਕਿਲ ਹੋਰ ਵੱਧ ਜਾਂਦੀਆਂ ਹਨ ਕਿਉਂਕਿ ਕੌਮੀ ਸ਼ਾਹ ਮਾਰਗ ਨਾਲ ਜੁੜਨ ਵਾਲੇ ਲਗਪਗ ਸਾਰੇ ਮੁੱਖ ਰਸਤਿਆਂ ’ਤੇ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਹੈ ਜਿਸ ਕਰਕੇ ਆਵਾਜਾਈ ਬੰਦ ਹੋ ਜਾਂਦੀ ਹੈ ਤੇ ਸਕੂਟਰ, ਮੋਟਰ ਸਾਈਕਲ ਅਤੇ ਕਾਰਾਂ ਆਦਿ ਤਾਂ ਇਸ ਪਾਣੀ ਲੰਘ ਹੀ ਨਹੀਂ ਸਕਦੇ। ਇਸ ਤੋਂ ਇਲਾਵਾ ਕੌਮੀ ਸ਼ਾਹ ਮਾਰਗ ਦੇ ਨਾਲ ਬਣੇ ਨਿਕਾਸੀ ਨਾਲੇ ਸਿਰਫ਼ ਨਾਂਅ ਦਾ ਹੀ ਨਿਕਾਸੀ ਕਿਉਂਕਿ ਇਸ ਭਰੇ ਮੀਂਹ ਦੇ ਪਾਣੀ ਕਿਸੇ ਪਾਸੇ ਨਿਕਾਸ ਨਾ ਹੋਣ ਕਰਕੇ ਇਹ ਕੌਮੀ ਸ਼ਾਹ ਮਾਰਗ ਨਾਲ ਦੋਹਾਂ ਪਾਸੇ ਬਣੀਆਂ ਸੜਕਾਂ ’ਤੇ ਭਰ ਜਾਂਦਾ ਹੈ। ਜਿਸ ਕਰਕੇ ਰਾਹਗੀਰਾਂ ਨੂੰ ਕਈ ਕਈ ਦਿਨ ਇਸ ਪਾਣੀ ’ਚ ਲੰਘਣਾ ਪੈਂਦਾ ਹੈ ਮੀਂਹ ਦਾ ਪਾਣੀ ਦਾ ਨਿਕਾਸ ਹੋਣ ਕਰਕੇ ਇਸ ਪਾਣੀ ’ਚ ਬਦਬੂ ਮਾਰਦੀ ਹੈ ਜੋ ਨੇੜਲੇ ਘਰਾਂ ਤੇ ਦੁਕਾਨਾਂ ਵਾਲਿਆਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣਦਾ ਹੈ ਅਤੇ ਇਸ ਗੰਦੇ ਪਾਣੀ ਨਾਲ ਮੌਸਮ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਰਹਿੰਦਾ ਹੈ। ਬਰਗਾੜੀ ਨੇੜਲੇ ਲਗਪਗ 12 ਪਿੰਡਾਂ ਦਾ ਕੇਂਦਰ ਹੋਣ ਕਰਕੇ ਇਥੇ ਬਾਜ਼ਾਰ ’ਚ ਲੋੜ ਦਾ ਸਮਾਨ ਖਰੀਦਣ ਲਈ ਆਉਣਾ ਜਾਣਾ ਬਣਿਆ ਰਹਿੰਦਾ ਹੈ। ਬਰਗਾੜੀ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਨਿਕਾਸੀ ਨਾਲੇ ਅਤੇ ਪਿੰਡ ਬਣੀਆਂ ਨਿਕਾਸੀ ਨਾਲੀਆਂ ਦੇ ਪਾਣੀ ਦੇ ਨਿਕਾਸ ਵੱਲ ਵਿਸ਼ੇਸ਼ ਧਿਆਨ ਦੇ ਕੇ ਬਰਗਾੜੀ ਨਿਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹਲ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ‘ਮੀਰੀ ਪੀਰੀ ਖ਼ਾਲਸਾ ਮਾਰਚ’ 31 ਜੁਲਾਈ ਨੂੰ ਜੈਤੋ ’ਚ ਕਰੇਗਾ ਵਿਸ਼ਰਾਮ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਵਿਦਿਆਰਥੀ ਅੰਦੋਲਨ ’ਤੇ ਹੋਏ ਲਾਠੀਚਾਰਜ ਵਿਰੁੱਧ ਰੋਸ ਮਾਰਚ
Ad Position 24
No active advertisement