06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਐਸ.ਐਮ.ਡੀ ਵਿੱਦਿਅਕ ਸੰਸਥਾਵਾਂ ਦੀ ਸੁਰਪ੍ਰੀਤ ਕੌਰ ਸੰਧੂ ਨੇ ਰਚਿਆ ਨਵਾਂ ਇਤਿਹਾਸ

Ad Position 21
No active advertisement
24-07-2026

ਫ਼ਰੀਦਕੋਟ, 23 ਜੁਲਾਈ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ, ਕੋਟ ਸੁਖੀਆ ਅਧੀਨ ਚੱਲ ਰਹੇ ਐਸ.ਐਮ.ਡੀ ਵਰਲਡ ਸਕੂਲ ਦੀ ਹੋਣਹਾਰ ਵਿਦਿਆਰਥਣ ਸੁਰਪ੍ਰੀਤ ਕੌਰ ਸੰਧੂ ਸਪੁੱਤਰੀ ਗਗਨਦੀਪ ਸਿੰਘ ਸੰਧੂ ਅਤੇ ਹਰਜਿੰਦਰ ਸੰਧੂ ਨੇ ਨੀਟ-ਯੂ ਜੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਭਾਰਤ ਵਿਚ 3564ਵਾਂ ਰੈਂਕ ਅਤੇ ਜਨਰਲ ਕੈਟਾਗਰੀ ਵਿਚ ਰੈਂਕ 1737 ਹਾਸਿਲ ਕੀਤਾ। ਸੁਰਪ੍ਰੀਤ ਨੇ 720 ਵਿਚੋਂ 630 ਅੰਕ ਲੈ ਕੇ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਸੰਸਥਾ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੁਰਪ੍ਰੀਤ ਕੌਰ ਨੇ ਸੀ ਬੀ ਐਸ ਸੀ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ 465/500 (93 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਆਪਣੀ ਦੋਹਰੀ ਸਫ਼ਲਤਾ ਦਾ ਪਰਚਮ ਲਹਿਰਾਇਆ ਹੈ। ਸਕੂਲ ਦੇ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਕਿਹਾ ਕਿ ਸੁਰਪ੍ਰੀਤ ਕੌਰ ਨੇ ਨਿਯਮਿਤ ਪੜ੍ਹਾਈ ਦੇ ਨਾਲ-ਨਾਲ ਨੀਟ ਦੀ ਤਿਆਰੀ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਕੀਤੀ। ਉਸਦੀ ਇਹ ਦੋਹਰੀ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਸੰਸਥਾ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਸੁਰਪ੍ਰੀਤ ਕੌਰ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਲਗਾਤਾਰ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਦਰਜ ਕਰਕੇ ਸੰਸਥਾ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਸੁਰਪ੍ਰੀਤ ਕੌਰ ਸੰਧੂ ਨੇ ਨੀਟ-ਯੂ ਜੀ ਵਿਚ ਪੂਰੇ ਭਾਰਤ ਵਿਚ 3564ਵਾਂ ਰੈਂਕ ਹਾਸਿਲ ਕੀਤਾ ਹੈ, ਉੱਥੇ ਹੀ ਪਿਛਲੇ ਦਿਨੀਂ ਸੰਸਥਾ ਦੀ ਇਕ ਹੋਰ ਹੋਣਹਾਰ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਲੋਂ ਕਰਵਾਏ ਗਏ ਸੀ ਈ ਟੀ ਇਮਤਿਹਾਨ ਵਿਚ ਪੂਰੇ ਭਾਰਤ ਵਿਚੋਂ ਦੂਜਾ ਰੈਂਕ ਪ੍ਰਾਪਤ ਕਰਕੇ ਸੰਸਥਾ ਦੀ ਸ਼ਾਨ ਵਿਚ ਹੋਰ ਵਾਧਾ ਕੀਤਾ ਸੀ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਸ਼ਾਨਦਾਰ ਉਪਲਬਧੀਆਂ ਸੰਸਥਾ ਦੀ ਗੁਣਵੱਤਾ ਭਰਪੂਰ ਸਿੱਖਿਆ, ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਪ੍ਰਤੱਖ ਪ੍ਰਮਾਣ ਹਨ। ਇਸ ਮੌਕੇ ਪ੍ਰਬੰਧਕੀ ਮੈਂਬਰ ਮੇਘਾ ਥਾਪਰ, ਪ੍ਰਿੰਸੀਪਲ ਰੇਣੂਕਾ, ਪ੍ਰਿੰਸੀਪਲ ਨਰਿੰਦਰ ਮੱਕੜ, ਸੁਪਰਵਾਈਜ਼ਰ ਮਨਜੀਤ ਕੌਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਜਗਮੀਤ ਸਿੰਘ, ਸਾਹਿਲ ਕੁਮਾਰ, ਗਗਨਪ੍ਰੀਤ ਕੌਰ ਅਤੇ ਸਮੂਹ ਅਧਿਆਪਕ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡੇ ਅਗਲੀ ਖ਼ਬਰ ‘ਮੀਰੀ ਪੀਰੀ ਖ਼ਾਲਸਾ ਮਾਰਚ’ 31 ਜੁਲਾਈ ਨੂੰ ਜੈਤੋ ’ਚ ਕਰੇਗਾ ਵਿਸ਼ਰਾਮ
Ad Position 24
No active advertisement