ਫ਼ਰੀਦਕੋਟ, 26 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਦੋ ਦਿਨ ਪਹਿਲਾਂ ਸਾਦਿਕ ਰੋਡ ’ਤੇ ਸਵੇਰੇ ਸਮੇਂ ਇਕ ਤੇਜ਼ ਰਫ਼ਤਾਰ ਕਾਰ ਨੇ ਦੋ ਔਰਤਾਂ ਜਿਹੜੀਆਂ ਕੇ ਸਕੂਟਰੀ ’ਤੇ ਜਾ ਰਹੀਆਂ ਸਨ, ਨੂੰ ਕੁਚਲ ਦਿੱਤਾ ਸੀ। ਰਿਸ਼ਤੇ ਵਿਚ ਦਰਾਣੀ ਤੇ ਜੇਠਾਣੀ ਲੱਗਦੀਆਂ ਸਨ, ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਸੰਬੰਧਿਤ ਪਰਿਵਾਰ ਦੀ ਮੰਗ ਸੀ ਕਿ ਜਿੰਨ੍ਹੀ ਦੇਰ ਤੱਕ ਦੋਸ਼ੀ ਕਾਰ ਚਾਲਕ ਪੁਲਿਸ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਲਾਸ਼ਾਂ ਅੰਤਿਮ ਸੰਸਕਾਰ ਨਹੀਂ ਕਰਨਗੇ। ਡੀ.ਐਸ.ਪੀ. ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਸਿਟੀ ਫ਼ਰੀਦਕੋਟ ਵਿਖੇ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਸਬੰਧੀ ਪਰਿਵਾਰ ਅਤੇ ਭਰਾਤਰੀ ਜਥੇਬੰਦੀਆਂ ਦਾ ਭਾਰੀ ਦਬਾਅ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੇ ਦਿਨ ਹੀ ਦੋਸ਼ੀ ਦੇ ਖ਼ਿਲਾਫ਼ ਨਾਮ ਸਮੇਤ ਪਰਚਾ ਦਰਜ ਕਰ ਦਿੱਤਾ ਸੀ। ਅੱਜ ਪੁਲਿਸ ਪਾਰਟੀ ਨੇ ਰਵਿੰਦਰ ਸਿੰਘ ਵਾਸੀ ਪਿੰਡ ਪਿੰਡੀ ਬਲੋਚਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੱਜ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ। ਹੁਣ ਜਾਂਚ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਘਟਨਾ ਕਿਵੇਂ ਵਾਪਰੀ।
ਔਰਤਾਂ ਨੂੰ ਕਾਰ ਹੇਠਾਂ ਕੁਚਲਣ ਵਾਲਾ ਚਾਲਕ ਗ੍ਰਿਫ਼ਤਾਰ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ
ਅਜੀਤ ਡੈਸਕ
27-07-2026