09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਐਲ.ਏ.ਡੀ.ਸੀ. ਪਾਲਿਸੀ ਖ਼ਿਲਾਫ਼ ਵਿਰੋਧ ਕਰ ਰਹੇ ਵਕੀਲਾਂ ਦੇ ਧਰਨੇ ’ਚ ਪੁੱਜੇ ਸਪੀਕਰ ਕੁਲਤਾਰ ਸੰਧਵਾਂ

Ad Position 21
No active advertisement
ਅਜੀਤ ਡੈਸਕ 28-07-2026
ਫ਼ਰੀਦਕੋਟ, 27 ਜੁਲਾਈ (ਜਸਵੰਤ ਸਿੰਘ ਪੁਰਬਾ)-ਸੁਪਰੀਮ ਕੋਰਟ ਵਲੋਂ ਲਾਗੂ ਕੀਤੀ ਗਈ ਨਵੀ ਐਲ.ਏ.ਡੀ.ਸੀ. ਪਾਲਿਸੀ ਦੇ ਖ਼ਿਲਾਫ ਚੱਲ ਰਹੇ ਵਕੀਲਾਂ ਦੇ ਧਰਨੇ ’ਚ ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪੁੱਜੇ, ਜਿਥੇ ਉਨ੍ਹਾਂ ਵਲੋਂ ਵਕੀਲ ਭਾਈਚਾਰੇ ਦੀ ਮੰਗ ਨੂੰ ਜਾਇਜ਼ ਦੱਸਿਆ ਅਤੇ ਇਸ ਪਾਲਿਸੀ ਨੂੰ ਲੈ ਕੇ ਵਕੀਲ ਭਾਈਚਾਰੇ ਨੂੰ ਵੱਡਾ ਨੁਕਸਾਨ ਹੋਣ ਦੀ ਗੱਲ ਕਹੀ। ਉਨ੍ਹਾਂ ਵਕੀਲ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕੇ ਉਹ ਵਕੀਲਾਂ ਦਾ ਇਕ ਵਫ਼ਦ ਲੈ ਕੇ ਖੁਦ ਸੀ.ਜੇ.ਆਈ. ਤੋਂ ਸਮਾਂ ਲੈ ਕੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ ਅਤੇ ਇਸ ਪਾਲਿਸੀ ਨੂੰ ਰੱਦ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਹਰ ਸਰਕਾਰ ਨੂੰ ਮੰਨਣਾ ਪੈਂਦਾ ਹੈ ਇਸ ਲਈ ਪੰਜਾਬ ਅੰਦਰ ਵੀ ਇਸ ਪਾਲਿਸੀ ਨੂੰ ਲਾਗੂ ਕਰਵਾਉਣਾ ਪਿਆ। ਵਕੀਲਾਂ ਦੀਆਂ ਜੋ ਹੋਰ ਮੰਗਾਂ ਵੀ ਹਨ ਉਹ ਲਿਖਤ ਰੂਪ ’ਚ ਮੰਗੀਆਂ ਗਈਆਂ ਹਨ ਜਿਨ੍ਹਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਅੱਜ ਮਹਿਲਾ ਵਕੀਲਾਂ ਲਈ ਅਲੱਗ ਬਾਰ ਰੂਮ ਦੀ ਮੰਗ ਸਬੰਧੀ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਬਾਰ ਕੌਂਸਲ ਦੇ ਆਗੂ ਵਕੀਲ ਵੀ.ਕੇ ਵਰਮਾ ਨੇ ਦੱਸਿਆ ਕਿ ਅੱਜ ਸਪੀਕਰ ਕੁਲਤਾਰ ਸੰਧਵਾ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੀ ਅਵਾਜ਼ ਚੀਫ਼ ਜਸਟਿਸ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਦਾ ਸਭ ਤੋਂ ਮਾੜਾ ਅਸਰ ਪੰਜਾਬ ਦੇ ਵਕੀਲਾਂ ’ਤੇ ਪੈ ਰਿਹਾ ਹੈ, ਜਿਸ ਲਈ ਅਸੀਂ ਇਸ ਪਾਲਿਸੀ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਕਰਾਂਗੇ ਅਤੇ ਕੱਲ੍ਹ ਰੋਸ ਵਜੋਂ ਫ਼ਰੀਦਕੋਟ ਬਾਰ ਕੌਂਸਲ ਦੇ ਸਾਰੇ ਵਕੀਲ ਸਮੂਹਿਕ ਭੁੱਖ ਹੜਤਾਲ ਕਰ ਧਰਨੇ ’ਚ ਸ਼ਾਮਿਲ ਹੋਣ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਨੀਟ ਅਤੇ ਜੇ.ਈ.ਈ. ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਦਿੱਲੀ ਤੇ ਬਰਨਾਲੇ ਵਿਖੇ ਹੱਕ ਮੰਗਦੇ ਲੋਕਾਂ ’ਤੇ ਕੀਤੇ ਅੰਨ੍ਹੇਵਾਹ ਤਸ਼ੱਦਦ ਦਾ ਵਿਰੋਧ ਜਾਰੀ ਰਹੇਗਾ: ਕਾਂਗਰਸੀ ਆਗੂ
Ad Position 24