09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਾਤਾ ਰਣਜੀਤ ਕੌਰ ਦੀ ਯਾਦ ਨੂੰ ਸਮਰਪਿਤ ਚੌਥਾ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 28-07-2026
ਜੈਤੋ, 27 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਜੈਤੋ ਕ੍ਰਿਕਟ ਟੂਰਨਾਮੈਂਟ ਕਲੱਬ ਅਤੇ ਡੀ.ਏ.ਵੀ ਪਬਲਿਕ ਸਕੂਲ ਜੈਤੋ ਵਲੋਂ ਮਾਤਾ ਰਣਜੀਤ ਕੌਰ ਦੀ ਯਾਦ ਨੂੰ ਸਮਰਪਿਤ ਚੌਥਾ ਖੂਨਦਾਨ ਕੈਂਪ ਥੈਲੀਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ ਲਗਾਇਆ ਗਿਆ। ਜਿਸ ਵਿਚ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਦੇ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਅਤੇ ਪੀਏਡੀਬੀ ਜੈਤੋ ਦੇ ਚੇਅਰਮੈਨ ਗੋਬਿੰਦਰ ਵਾਲੀਆ ਪ੍ਰਮੁੱਖ ਸ਼ਖ਼ਸੀਅਤਾਂ ਵਜੋਂ ਪਹੁੰਚੇ। ਕੈਂਪ ਦੌਰਾਨ ਕੁੱਲ 60 ਯੂਨਿਟ ਖੂਨ ਇਕੱਤਰ ਹੋਏ। ਇਸ ਦੌਰਾਨ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਖੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਮਨੁੱਖਤਾ ਦਾ ਦਾਨ ਹੈ, ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਜੈਤੋ ਕ੍ਰਿਕਟ ਟੂਰਨਾਮੈਂਟ ਕਲੱਬ ਅਤੇ ਡੀਏਵੀ ਪਬਲਿਕ ਸਕੂਲ ਵਲੋਂ ਕੀਤੇ ਗਏ ਇਸ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਵ: ਮਾਤਾ ਰਣਜੀਤ ਕੌਰ ਦੇ ਪਰਿਵਾਰ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਤੇ ਸਨਮਾਨ ਦਿੱਤਾ। ਡੀ.ਏ.ਵੀ ਪਬਲਿਕ ਸਕੂਲ ਦੀ ਪਿ੍ਰੰਸੀਪਲ ਜੋਤੀ ਸ਼ਰਮਾ ਅਤੇ ਮਾਤਾ ਰਣਜੀਤ ਕੌਰ ਦੇ ਬੇਟੇ ਗੁਰਸੇਵਕ ਸਿੰਘ ਜੈਤੋ ਚੇਅਰਮੈਨ ਐਸ.ਸੀ ਡਿਪਾਰਟਮੈਂਟ ਨੇ ਆਏ ਹੋਏ ਮਹਿਮਾਨਾਂ, ਖੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸਮਾਜ ਵਿਚ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਨਰਿੰਦਰ ਪਾਲ ਸਿੰਘ ਰਾਮੇਆਣਾ, ਹੈਰੀ ਕੋਚਰ, ਅਮਨਪ੍ਰੀਤ ਕੌਰ, ਗਗਨਦੀਪ ਸ਼ਰਮਾ, ਸੁਰਿੰਦਰ ਅਰੋੜਾ, ਜੋਨੀ, ਮਾਸਟਰ ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਬਠਿੰਡਾ, ਅਰਮਾਨਦੀਪ ਸਿੰਘ, ਅਬਿਜੀਤ ਸਿੰਘ, ਬਲਦੇਵ ਸਿੰਘ, ਬਲਜਿੰਦਰ ਸਿੰਘ, ਸੁਖਰੀਤ ਰੋਮਾਣਾ ਬਲਾਕ ਪ੍ਰਧਾਨ ਆਪ, ਲਖਵੀਰ ਸਿੰਘ ਫ਼ਰੀਦਕੋਟ, ਜੈਤੋ ਕ੍ਰਿਕਟ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਸਮਾਜ ਸੇਵੀ ਸ਼ੇਖ਼ਰ ਸ਼ਰਮਾ, ਸਰਪ੍ਰਸਤ ਸੋਨੂੰ, ਮੈਂਬਰ ਮੋਨੂ ਭੰਗੂ, ਡਾਕਟਰ ਲਵਿਸ਼, ਤੇਜਪਾਲ ਸਿੰਘ, ਲਵਿਸ਼, ਆਸ਼ੀਸ਼ ਬਗਰਾੜੀ, ਹੈਰੀ ਕੋਚਰ, ਭੱਲਾ ਡੇਅਰੀ ਵਾਲਾ, ਬਿੱਟੂ ਸਿੰਘ, ਪਰਮਵੀਰ ਸਿੰਘ ਹੈਪੀ ਕਪੂਰਥਲਾ, ਸੁਖਜਿੰਦਰ ਸਿੰਘ ਸੱਗੂ, ਕਮਲ ਬਾਗੜੀ, ਹਰਮੇਸ ਸਿੰਘ ਦੇਵੀਵਾਲਾ, ਬੋਹੜ ਸਿੰਘ, ਸੋਨੂੰ ਸਿੰਘ ਸਾਦਕ, ਵਿਪਨ ਗੋਇਲ, ਕਰਨ ਬਰਾੜ, ਇੰਦਰ, ਹਰਵਿੰਦਰ ਸ਼ਰਮਾ, ਅੰਕੁਸ਼ ਬਾਂਸਲ, ਜਗਸੀਰ ਸਿੰਘ ਮੱਤਾ, ਕਮਲ ਜੈਤੋ ਅਤੇ ਮਨਪ੍ਰੀਤ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਢੁੱਡੀ ਦੇ ਗੁਰੂ ਨਾਨਕ ਸਕੂਲ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾB ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਫ਼ਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ’ਚ ਮੈਡੀਕਲ ਯੂਨੀਵਰਸਿਟੀ ਅੱਗੇ ਦਿੱਤਾ ਧਰਨਾ
Ad Position 24