09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੰਧਵਾਂ ਵਿਖੇ ਕ੍ਰਿਕਟ ਟੂਰਨਾਮੈਂਟ ’ਚ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 28-07-2026
ਕੋਟਕਪੂਰਾ, 27 ਜੁਲਾਈ (ਮੋਹਰ ਸਿੰਘ ਗਿੱਲ)-। ਬੀਤੀ ਰਾਤ ਟਵੰਟੀ-ਟਵੰਟੀ ਸਪੋਰਟਸ ਕਿ੍ਰਕਟ ਗਰਾਊਂਡ ਸੰਧਵਾਂ ਵਿਖੇ ਮੁੱਖ ਮਹਿਮਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇੰਚਾਰਜ ਫ਼ਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਅਨੁਸ਼ਾਸਨਮਈ ਜ਼ਿੰਦਗੀ ਜਿਊੁਣ ਲਈ ਗਰਾਊਂਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਖੇਡ ਪ੍ਰਤੀ ਰੁਚੀ ਦੇਖ ਕੇ ਇਸ ਖੇਡ ਨੂੰ ਹੋਰ ਵੀ ਵੱਡੇ ਪੱਧਰ ’ਤੇ ਲਿਜਾਣ ਲਈ ਹਮੇਸ਼ਾ ਮੈਂ ਨੌਜਵਾਨਾਂ ਦੇ ਨਾਲ ਹਾਂ।ਫ਼ਾਈਨਲ ਮੈਚ ਦੌਰਾਨ ਵਿਸ਼ੇਸ਼ ਮਹਿਮਾਨ ਅਨੂਪ ਗਰੋਵਰ ਕੌਂਸਲਰ ਫ਼ਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਨੂੰ ਕਿਹਾ ਕਿ ਇਹ ਗਰਾਊਂਡ ਨੌਕਰੀਪੇਸ਼ਾ, ਕਾਰੋਬਾਰੀ ਲੋਕਾਂ ਲਈ ਵਰਦਾਨ ਹੈ। ਜੋ ਦਿਨ ਭਰ ਦੀ ਸਰੀਰਕ ਅਤੇ ਮਾਨਸਿਕ ਥਕਾਵਟ ਰਾਤ ਨੂੰ ਟੂਰਨਾਮੈਂਟ ਖੇਡ ਕੇ ਸਰੀਰਕ ਤੰਦਰੁਸਤੀ ਪ੍ਰਾਪਤ ਕਰ ਸਕਦੇ ਹਨ। ਗਰਾਊਂਡ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਨੀ ਸ਼ਰਮਾ ਨੇ ਦੱਸਿਆ ਕਿ ਇਹ ਰਾਤ ਦੇ ਟੂਰਨਾਮੈਂਟ ਵਿਚ 12 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਦਾ ਫ਼ਾਈਨਲ ਮੈਚ ਸੈਮਰੀਜ ਸੈਲੂਨ ਫ਼ਰੀਦਕੋਟ ਅਤੇ ਕਪਿਲ ਲੈਬ ਕੋਟਕਪੂਰਾ ਦੇ ਦਰਮਿਆਨ ਖੇਡਿਆ ਗਿਆ, ਜਿਸ ਵਿਚ ਸੈਮਰੀਨ ਸੈਲੂਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿਚ 214 ਦੌੜਾਂ ਬਣਾ ਕੇ ਵੱਡਾ ਟੀਚਾ ਰੱਖਿਆ। ਜਿਸ ਦਾ ਟੀਮ ਕਪਿਲ ਲੈਬ ਵਲੋਂ ਪਿੱਛਾ ਕਰਦਿਆਂ 22.2 ਓਵਰ ਵਿਚ ਕੇਵਲ 170 ਰਨ ਬਣਾ ਕੇ ਟੀਮ ਆਲ ਆਊਟ ਹੋ ਗਈ। ਗ੍ਰਾਊਂਡ ਦੇ ਮੈਨੇਜਰ ਸੁੱਖ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਕੈਟਾਗਰੀ ਵਾਈਜ ਮੈਨ ਆਫ਼ ਦੀ ਸੀਰੀਜ਼ ਵਿਸਾਲ ਨੂੰ 43 ਇੰਚ ਐਲ.ਈ.ਡੀ, ਸਨੀ ਮਲਿਕ ਨੂੰ ਵਾਸ਼ਿੰਗ ਮਸੀਨ, ਹੈਪੀ ਗਰਗ ਨੂੰ 32 ਇੰਚ ਐਲ.ਈ.ਡੀ, ਗੁਰਪ੍ਰੀਤ ਵਿਰਦੀ ਨੂੰ ਮਾਈਕਰੋਵੇਵ, ਡਾ. ਲਵਪ੍ਰੀਤ ਲਵੀ ਨੂੰ ਏਅਰ ਫਰਾਇਰ, ਪਰਮਜੀਤ ਸਿੰਘ ਤੇ ਹਨੀ ਕਟਾਰੀਆ ਨੂੰ 2100 ਨਗਦ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸੈਮਰੀਨ ਸਲੂਨ ਦੇ ਕੈਪਟਨ ਖੇਮ ਚੰਦ ਪਰਾਸ਼ਰ ਅਤੇ ਕਪਿਲ ਲੈਬ ਤੇ ਕੈਪਟਨ ਸ਼ਿਵਮ ਰਾਠੌਰ ਨੇ ਦੱਸਿਆ ਕਿ ਇਹ ਟੂਰਨਾਮੈਂਟ ਖੇਡ ਕੇ ਬਹੁਤ ਵਧੀਆ ਲੱਗਿਆ। ਦੋਵਾਂ ਟੀਮਾਂ ਨੇ ਪੂਰੀ ਲੀਗ ’ਚ ਖੇਡ ਭਾਵਨਾ ਦਿਖਾ ਕੇ ਗਰਾਊਂਡ ਦਾ ਅਤੇ ਖੇਡ ਦਾ ਨਾਮ ਉਚਾ ਕੀਤਾ ਹੈ। ਇਸ ਸਮੇਂ ਅੰਪਾਇਰ ਪਿੰਕੂ ਛਾਪੜਾ, ਸਰਬਜੀਤ ਸਿੰਘ ਫ਼ਰੀਦਕੋਟ, ਧੋਨੀ ਤਲਵੰਡੀ ਭਾਈ, ਕਮੈਂਟਰੀ ਸਿੰਮੂ ਢਿੱਲੋਂ ਅਤੇ ਹੈਪੀ ਸਰਾਂ ਨੇ ਬਾਖ਼ੂਬੀ ਨਿਭਾਈ। ਇਸ ਸਮੇਂ ਸੀਨੀਅਰ ਯੂਥ ਆਗੂ ਬਬਰੀਕ ਸਿੰਘ ਬੀਕਾ ਰੋਮਾਣਾ, ਅਨੂਪ ਲੋਹੀਆ (ਕਪਿਲ ਲੈਬ), ਸੋਨੂ ਗਰੋਵਰ, ਵੀਨੂ ਗੋਇਲ, ਸ਼ੇਰ ਬਾਜ਼ ਸਿੰਘ ਅਤੇ ਸੈਂਕੜੇ ਕਿ੍ਰਕਟ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀਆਂ ਡੀ.ਐਨ.ਟੀ ਜਾਤੀਆਂ ਨੂੰ ਵੱਖਰਾ 10% ਕੋਟਾ ਦੇਵੇ : ਦੇਸੂ ਯੋਧਾ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ’ਚ ਸਿਆਸੀ ਬਦਲਾਖੋਰੀ ਤਹਿਤ ਵਿਦਿਆਰਥੀ ਆਗੂ ਦਾ ਦਾਖਲਾ ਰੋਕਣਾ ਗਲ਼ਤ : ਜਥੇਬੰਦੀਆਂ
Ad Position 24