06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਿਲਵਰ ਓਕਸ ਸਕੂਲ ਸੇਵੇਵਾਲਾ ’ਚ ਟੈਲੇਂਟ ਹੰਟ ਸ਼ੋਅ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 29-07-2026
ਜੈਤੋ, 28 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਵਿਦਿਆਰਥੀਆਂ ਦੇ ਉਤਸ਼ਾਹ ਲਈ ਤੀਜੀ ਅਤੇ ਚੌਥੀ ਜਮਾਤ ਦਾ ਇਕ ਟੈਲੇਂਟ ਹੰਟ ਸ਼ੋਅ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ, ਰਚਨਾਤਮਕਤਾ ਅਤੇ ਪ੍ਰਗਟਾਵੇ ਦੇ ਹੁਨਰ ਨੂੰ ਵਿਕਸਤ ਕਰਨਾ ਸੀ। ਵਿਦਿਆਰਥੀਆਂ ਨੇ ਡਾਂਸ ਅਤੇ ਕਲਾ ਸ਼੍ਰੇਣੀਆਂ ਵਿਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜੱਜ ਦੀ ਭੂਮਿਕਾ ਵਿਚ ਕਿਰਨ ਬਾਲਾ ਅਤੇ ਬਲਜੀਤ ਕੌਰ ਸ਼ਾਮਿਲ ਸਨ। ਸਾਰੇ ਭਾਗੀਦਾਰਾਂ ਨੇ ਆਪਣੇ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮੋਹਿਤ ਕੀਤਾ। ਸਾਰੇ ਵਿਦਿਆਰਥੀਆਂ ਨੇ ਜੋਸ਼, ਆਤਮ ਵਿਸ਼ਵਾਸ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਆਰਟ (ਕਲਾ) ਦੇ ਮੁਕਾਬਲੇ ਦੇ ਨਤੀਜੇ ਵਿਚ ਤੀਜੀ ਜਮਾਤ ਦੀ ਸੁਖਪ੍ਰੀਤ ਕੌਰ ਪਹਿਲੇ, ਸਿਮਰਨਜੋਤ ਸਿੰਘ ਦੂਜੇ ਅਤੇ ਗੁਰਸੋਹਬਤ ਸਿੰਘ ਅਤੇ ਮਹਿਤਾਬਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਜਦ ਕਿ ਚੌਥੀ ਜਮਾਤ ਵਿਚੋਂ ਸੀਆ ਬਾਂਸਲ ਤੇ ਗੁਰਸੀਰਤ ਕੌਰ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ, ਗੁਰਸਾਂਝ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾਂਸ ਦੇ ਮੁਕਾਬਲਿਆਂ ਵਿਚ ਅਰਸ਼ਜੋਤ ਕੌਰ ਪਹਿਲੇ, ਰਾਜਵੀਰ ਕੌਰ ਦੂਜੇ ਜਨੰਤਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਚੌਥੀ ਜਮਾਤ ਵਿਚੋਂ ਜਸਕੀਰਤ ਕੌਰ ਨੇ ਪਹਿਲਾ, ਰਹਿਮਤਵੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਨੇ ਸਾਰੇ ਭਾਗੀਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਵਿਕਸਤ ਕਰਨ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹਨ।
Ad Position 22
No active advertisement
ਪਿਛਲੀ ਖ਼ਬਰ ਮਾਈ ਭਾਰਤ ਪੋਰਟਲ ਅਧੀਨ ਵਿਕਸਿਤ ਵਿਬਰਾਂਤ ਵਿਲੇਜ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ‘ਜਗੀਰ ਸੱਧਰ ਕਾਵਿ-ਚਿੰਤਨ ਅਤੇ ਸਨਮਾਨ’ ਸਮਾਗਮ 4 ਅਗਸਤ ਨੂੰ ਕਰਵਾਇਆ ਜਾਵੇਗਾ
Ad Position 24
No active advertisement