03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕੋਟਕਪੂਰਾ ’ਚ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਪ੍ਰਮੁੱਖ ਬਾਜ਼ਾਰ ਰਹੇ ਬੰਦ

Ad Position 21
No active advertisement
ਅਜੀਤ ਡੈਸਕ 31-07-2026
ਕੋਟਕਪੂਰਾ, 30 ਜੁਲਾਈ (ਮੋਹਰ ਸਿੰਘ ਗਿੱਲ)-ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਅੱਜ ਦਿੱਤਾ ਗਿਆ ‘ਪੰਜਾਬ ਬੰਦ’ ਦਾ ਸੱਦਾ ਕੋਟਕਪੂਰਾ ’ਚ ਪੂਰਨ ਤੌਰ ’ਤੇ ਸਫ਼ਲ ਰਿਹਾ। ਇਸ ਮੌਕੇ ਦੁਕਾਨਦਾਰਾਂ ਵਲੋਂ ਜਥੇਬੰਦੀਆਂ ਦਾ ਸਮਰਥਨ ਕਰਦਿਆਂ ਸਹਿਯੋਗ ਵਜੋਂ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖੇ ਗਏ। ‘ਪੰਜਾਬ ਬੰਦ’ ਦੇ ਸੱਦੇ ਕਾਰਨ ਕੋਟਕਪੂਰਾ ’ਚ ਪ੍ਰਮੁੱਖ ਬਾਜ਼ਾਰ ਬੰਦ ਰਹੇ ਅਤੇ ਕੇਵਲ ਬਹੁਤ ਜ਼ਰੂਰੀ ਵਸਤਾਂ ਵਾਲੀਆਂ ਹੀ ਦੁਕਾਨਾਂ ਹੀ ਖੁੱਲ੍ਹੀਆਂ ਰਹੀਆਂ। ਇਸ ਮੌਕੇ ਸਫ਼ਾਈ ਸੇਵਕਾਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਹ ਮਾਰਚ ਜੈਤੋ ਰੋਡ, ਪੁਰਾਣਾ ਦਾਣਾ ਮੰਡੀ, ਰੇਲਵੇ ਰੋਡ, ਬੱਤੀਆਂ ਵਾਲਾ ਚੌਂਕ ਅਤੇ ਸ੍ਰੀ ਮੁਕਤਸਰ ਸਾਹਿਬ ਰੋਡ ਸਮੇਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਗਲੀਆਂ ਵਿਚੋਂ ਗੁਜਰਿਆ। ਬੱਤੀਆਂ ਵਾਲਾ ਚੌਂਕ, ਨਗਰ ਕੌਂਸਲ ਦਫ਼ਤਰ, ਢੋਡਾ ਚੌਂਕ ’ਚ ਰੋਸ ਮਾਰਚ ਨੂੰ ਆਲ ਇੰਡੀਆ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਓਮਕਾਰ ਗੋਇਲ, ਅਵਤਾਰ ਸਿੰਘ ਸਹੋਤਾ, ਅਨੂਪ੍ਰਤਾਪ ਸਿੰਘ ਬਰਾੜ, ਰਣਜੀਤ ਸਿੰਘ ਸਿੱਧੂ, ਮੰਦਰ ਸਿੰਘ, ਸ਼ਾਮ ਲਾਲ ਮੈਂਗੀ, ਪ੍ਰਧਾਨ ਸ਼ੁਸ਼ੀਲ ਕੁਮਾਰ, ਰਮੇਸ਼ ਚੰਦ ਗੈਚੰਡ, ਚਿਮਨ ਲਾਲ ਭੋਲੀ, ਜਨਰਲ ਸਕੱਤਰ ਲਖਣ ਸਾਰਸਰ ਸਮੇਤ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਸਫ਼ਾਈ ਸੇਵਕਾਂ ’ਤੇ ਸਰਕਾਰੀ ਸ਼ਹਿ ’ਤੇ ਬਰਨਾਲਾ ਪੁਲਿਸ ਵਲੋਂ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਸਖ਼ਤ ਸ਼ਬਦਾਂ ’ਚ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਭਵਿੱਖ ’ਚ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਸਫ਼ਾਈ ਸੇਵਕਾਂ ਦੀ ਰਹਿੰਦੀਆਂ ਮੰਗਾਂ ਵੀ ਜਲਦੀ ਮੰਨੇ ਜਾਣ ਦੀ ਮੰਗ ਕੀਤੀ। ਇਸ ਮੌਕੇ ਕਿ੍ਰਸ਼ਨ ਕੁਮਾਰ ਗੁਗਨੀ, ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ, ਵਿੱਕੀ ਚਾਂਵਰੀਆ, ਪੰਕਜ ਚੰਡੋਲੀਆ, ਅਨਿਲ ਕੁਮਾਰ, ਜਗਦੀਸ਼ ਕੁਮਾਰ, ਰਵੀ ਕੁਮਾਰ, ਰਾਮ ਸਰੂਪ, ਰਾਜਿੰਦਰ ਚਾਂਵਰੀਆ, ਸੰਨੀ ਤੰਬੋਲਾ ਸਮੇਤ ਸਫ਼ਾਈ ਸੇਵਕ ਯੂਨੀਅਨ ਕੋਟਕਪੂਰਾ ਦੇ ਸੀਨੀਅਰ ਆਹੁਦੇਦਾਰ ਉਕਤ ਰੋਸ ਮਾਰਚ ’ਚ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਵਿਰੋਧੀ ਪਾਰਟੀਆਂ ਲਈ ਵੱਡੀ ਚੁਣੌਤੀ-ਸੂਬਾ ਸਿੰਘ ਬਾਦਲ ਅਗਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਦੇ ਲੜਕੇ ਕੁਰਾਸ਼ ਚੈਂਪੀਅਨਸ਼ਿਪ ’ਚ ਛਾਏ
Ad Position 24
No active advertisement