ਕੋਟਕਪੂਰਾ, 30 ਜੁਲਾਈ (ਮੋਹਰ ਸਿੰਘ ਗਿੱਲ)-ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕੁਰਾਸ਼ ਚੈਂਪੀਅਨਸ਼ਿਪ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਵਿੰੰਦਰ ਸਿੰਘ, ਜਨਰਲ ਸਕੱਤਰ ਰਾਜ ਕੁਮਾਰ, ਖ਼ਜ਼ਾਨਚੀ ਗੁਰਜੀਤ ਸਿੰਘ, ਮਨੋਜ ਭਨਿਆਰ, ਮਨਪ੍ਰੀਤ ਸਿੰਘ ਅਤੇ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਚੈਂਪੀਅਨਸ਼ਿਪ ’ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਅੰਡਰ 14, 17 ਅਤੇ 19 ਦੇ ਲੜਕਿਆਂ ਨੇ ਕੁਰਾਸ਼ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕਰਕੇ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਅੰਡਰ 14 ਵਿਚੋਂ ਸ਼ੁਭਕਰਨ ਸਿੰਘ ਪੁੱਤਰ ਅਮਰਜੀਤਸਿੰਘ (50 ਕਿਲੋ), ਇਸ਼ਾਂਤ ਪੁੱਤਰ ਬਿੱਲੂ ਕੁਮਾਰ (30 ਕਿਲੋ), ਅਨਮੋਲਵੀਰ ਸਿੰਘ ਪੁੱਤਰ ਬੂਟਾ ਸਿੰਘ (50 ਕਿਲੋ) ਅਤੇ ਹਰਸ਼ ਕੁਮਾਰ ਪੁੱਤਰ ਧਰਮਿੰਦਰ ਕੁਮਾਰ (35 ਕਿਲੋ) ਨੇ ਪਹਿਲਾ, ਦਲਜਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ (35 ਕਿਲੋ), ਸਤਿਅਮ ਪੁੱਤਰ ਵਿਜੈ ਸੇਠ (55 ਕਿਲੋ), ਮੋਨੂੰ ਕੁਮਾਰ ਪੁੱਤਰ ਲਾਲ ਬਾਬੂ ਮਹਿਤੋ (45 ਕਿਲੋ), ਏਕਮਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ (45 ਕਿਲੋ) ਅਤੇ ਜਗਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਸੰਧੂ (30 ਕਿਲੋ) ਨੇ ਦੂਜਾ, ਓਂਕਾਰ ਸਿੰਘ ਪੁੱਤਰ ਰੇਸ਼ਮ ਸਿੰਘ (45 ਕਿਲੋ), ਗੁਰਨੂਰ ਸਿੰਘ ਪੁੱਤਰ ਹਰਜੀਤ ਸਿੰਘ (55 ਕਿਲੋ), ਏਕਮਜੋਤ ਸਿੰਘ ਪੁੱਤਰ ਦਰਸ਼ਨ ਸਿੰਘ (55 ਕਿਲੋ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 17 ਵਿਚੋਂ ਕਰਨਜੋਤ ਸਿੰਘ ਪੁੱਤਰ ਕਮਲਦੀਪ ਸਿੰਘ (60 ਕਿਲੋ) ਨੇ ਪਹਿਲਾ, ਜਸਮੀਤ ਸਿੰਘ ਪੁੱਤਰ ਤਰਸੇਮ ਸਿੰਘ (55 ਕਿਲੋ), ਕਮਲਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ (50 ਕਿਲੋ) ਅਤੇ ਮਨਰਾਜ ਸਿੰਘ ਪੁੱਤਰ ਹਰਵਿੰਦਰ ਸਿੰਘ (66 ਕਿਲੋ) ਨੇ ਦੂਜਾ, ਗੁਰਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ (35 ਕਿਲੋ) ਅਤੇ ਮੋਨੂੰ ਪੁੱਤਰ ਮਹਾਂਵੀਰ ਸਿੰਘ (40 ਕਿਲੋ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 19 ਵਿਚੋਂ ਭਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ (50 ਕਿਲੋ) ਅਤੇ ਭਾਵਿਕ ਪੁੱਤਰ ਯਸ਼ ਰਾਜ (55 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਸਕੂਲ ਦੇ ਪਿ੍ਰੰਸੀਪਲ, ਸਟਾਫ਼, ਕੋਚ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਜਿੱਤ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਵਪ੍ਰੀਤ ਸ਼ਰਮਾ, ਰਾਜਵਿੰਦਰ ਕੌਰ, ਕੋਚ ਹਰਵਿੰਦਰ ਸਿੰਘ ਅਤੇ ਕੰਵਲਪ੍ਰੀਤ ਕੌਰ ਹਾਜ਼ਰ ਸਨ।
ਡਰੀਮਲੈਂਡ ਪਬਲਿਕ ਸਕੂਲ ਦੇ ਲੜਕੇ ਕੁਰਾਸ਼ ਚੈਂਪੀਅਨਸ਼ਿਪ ’ਚ ਛਾਏ
ਅਜੀਤ ਡੈਸਕ
31-07-2026