01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮੀਰੀ ਪੀਰੀ ਖ਼ਾਲਸਾ ਮਾਰਚ ਦਾ ਢਿਲਵਾਂ ਅਤੇ ਬਰਗਾੜੀ ਪਹੁੰਚਣ ’ਤੇ ਸ਼ਾਨਦਾਰ ਸਵਾਗਤ

Ad Position 21
No active advertisement
ਅਜੀਤ ਡੈਸਕ 01-08-2026

ਬਰਗਾੜੀ, 31 ਜੁਲਾਈ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਵਿਧਾਨ ਸਭਾ ਹਲਕਾ ਜੈਤੋ ਦੇ ਪਹਿਲੇ ਪਿੰਡ ਢਿੱਲਵਾਂ ਕਲਾਂ, ਬਹਿਬਲ, ਬਰਗਾੜੀ ਪਹੁੰਚਣ ’ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ, ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀ: ਆਗੂ ਗੁਰਚੇਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕਸਬਾ ਬਰਗਾੜੀ, ਰਣ ਸਿੰਘ ਵਾਲਾ, ਬੁਰਜ, ਨਿਆਮੀਵਾਲਾ, ਗੋਂਦਾਰਾ ਆਦਿ ਪਿੰਡਾਂ ਦੀ ਸੰਗਤ ਵਲੋਂ ਪੂਰੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨਾਂ ਦੇ ਸ਼ਾਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ ਗਏ। ਸੰਗਤਾਂ ਵਲੋਂ ਪੰਜ ਪਿਆਰੇ ਸਾਹਿਬਾਨਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬਰਗਾੜੀ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਗੂਰੂ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਸਮੂਹ ਭਾਈਚਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਖ਼ਾਲਸਾ ਪੰਥ ਸਮੂਹ ਭਾਈਚਾਰਿਆਂ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਨਮ ਭੂਮੀ ਪੰਜਾਬ ਨੂੰ ਪੱਕੇ ਤੌਰ ’ਤੇ ਨਾ ਛੱਡਣ ਅਤੇ ਵਿਦੇਸ਼ਾਂ ਵਿਚ ਕਮਾਈ ਲਈ ਸਹੀ ਢੰਗ ਨਾਲ ਜਾਣ। ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਓ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਕੁਰੀਤੀਆਂ ਤੋਂ ਦੂਰ ਰੱਖੋ। ਸਾਨੂੰ ਫਾਲਤੂ ਦੇ ਰੁਝੇਵਿਆਂ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਪਰਿਵਾਰ ਨੂੰ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਹਨ। ਪੰਜਾਬ ਅਤੇ ਖ਼ਾਲਸਾ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਸਾਜਿਸ਼ਾਂ ਤੋਂ ਸਾਨੂੰ ਪੂਰੀ ਗੰਭੀਰਤਾ ਨਾਲ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਦੁਕਾਨਦਾਰ ਯੂਨੀਅਨ, ਮੁਸਲਿਮ ਭਾਈਚਾਰੇ, ਹਿੰਦੂ ਭਾਈਚਾਰੇ, ਵਿਵੇਕ ਆਸ਼ਰਮ ਬਰਗਾੜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਬਰਗਾੜੀ, ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਸਮੂਹ ਸੰਗਤਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਓਣੀ, ਸੰਤ ਮੋਹਨ ਦਾਸ ਬਰਗਾੜੀ, ਸਰਕਲ ਪ੍ਰਧਾਨ ਅਮਰਪ੍ਰੀਤ ਸਿੰਘ ਢਿੱਲੋਂ, ਕਾਂਗਰਸੀ ਆਗੂ ਸਾਬਕਾ ਸਰਪੰਚ ਪ੍ਰੀਤਪਾਲ ਭਲੂਰੀਆ, ਬਲਵੰਤ ਸਿੰਘ ਕਰੀਰਵਾਲੀ, ਸਰਪੰਚ ਪ੍ਰਤਾਪ ਸਿੰਘ, ਭਾਜਪਾ ਆਗੂ ਬਲਵਿੰਦਰ ਸਿੰਘ ਸੀਵੀਆ, ਪ੍ਰਕਾਸ਼ ਸਿੰਘ ਸੇਵੇਵਾਲਾ, ਪੰਚ ਮੱਖਣ ਸਿੰਘ, ਗੁਰਦਿੱਤ ਸਿੰਘ, ਜਗਸੀਰ ਸਿੰਘ ਜੱਗਾ ਗੋਂਦਾਰਾ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਰਵਿੰਦਰ ਸ਼ਰਮਾ, ਪ੍ਰਗਟ ਸਿੰਘ, ਪਾਲਾ ਨੰਬਰਦਾਰ, ਟੋਚੀ ਨੰਬਰਦਾਰ, ਗੁਰਦੁਆਰਾ ਮੈਨੇਜਰ ਕੁਲਵਿੰਦਰ ਸਿੰਘ ਬਰਗਾੜੀ, ਗ੍ਰੰਥੀ ਬੁੱਧ ਸਿੰਘ, ਪ੍ਰਗਟ ਸਿੰਘ ਰਣ ਸਿੰਘ ਵਾਲਾ, ਸਤਿੰਦਰ ਸਿੰਘ ਹੈਪੀ ਭਲੂਰੀਆ, ਗਿਆਨੀ ਮਹਿੰਦਰ ਸਿੰਘ ਗੋਂਦਾਰਾ, ਸਿਕੰਦਰ ਸਿੰਘ ਸਰਾਵਾਂ, ਦਵਿੰਦਰ ਸਿੰਘ ਖ਼ਾਲਸਾ, ਦੁਕਾਨਦਾਰ ਯੂਨੀਅਨ ਦੇ ਸੋਨਾ ਢਿੱਲੋਂ, ਸੁਰਿੰਦਰ ਸੋਢੀ, ਪੱਪੀ ਸਾਹੋਕੇ, ਹਰਜੀਤ ਢਿੱਲੋਂ, ਵਿੱਕੀ ਬੁਰਜ, ਡਾ. ਕਸ਼ਮੀਰ ਸਿੰਘ, ਕੌਰ ਸਿੰਘ ਸਰਾਵਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ, ਬੱਚੇ, ਸੰਗਤਾਂ ਆਦਿ ਹਾਜ਼ਰ ਸਨ। ਪਿੰਡਾਂ ਦੀ ਸੰਗਤ ਵਲੋਂ ਮਾਰਚ ਵਿਚ ਸ਼ਾਮਿਲ ਅਤੇ ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਵਰਤਾਏ ਗਏ।

Ad Position 22
No active advertisement
ਪਿਛਲੀ ਖ਼ਬਰ ਫ੍ਰੀਡਮ ਫਾਈਟਰਜ਼ ਡੀਪੈਂਡੇਨਟਸ ਐਸੋਸੀਏਸ਼ਨ ਨੇ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਕੋਟਕਪੂਰਾ ਇਲਾਕੇ ’ਚ ਪੁੱਜਣ ’ਤੇ ਸੰਗਤ ਵਲੋਂ ਭਰਵਾਂ ਸਵਾਗਤ
Ad Position 24
No active advertisement