ਫ਼ਰੀਦਕੋਟ, 31 ਜੁਲਾਈ (ਜਸਵੰਤ ਸਿੰਘ ਪੁਰਬਾ)-ਜਲਿ੍ਆਂ ਵਾਲੇ ਬਾਗ਼ ਦੀ ਸ਼ਹਾਦਤ ਦਾ ਬਦਲਾ ਲੈਣ ਵਾਲੇ ਸੁਤੰਤਰਤਾ ਸੰਗਰਾਮੀ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਫਰੀਡਮ ਫਾਈਟਰਜ਼ ਡੀਪੈਂਡੇਨਟਸ ਐਸੋਸੀਏਸ਼ਨ ਪੰਜਾਬ ਵਲੋਂ ਸਥਾਨਕ ਗਊਸ਼ਾਲਾ ਨੰਦੇਆਣਾ ਗੇਟ ਵਿਖੇ ਮਨਾਇਆ ਗਿਆ। ਹਾਜ਼ਰ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸੂਬਾ ਪ੍ਰਧਾਨ ਪ੍ਰਿੰ. ਸੁਰੇਸ਼ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੀ ਜੀਵਨੀ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਵਿਚ ਹੋਇਆ। ਉਹ ਇਕ ਮਹਾਨ ਇਨਕਲਾਬੀ ਅਤੇ ਅਣਖੀ ਸੂਰਮਾ ਸੀ। ਜਥੇਬੰਦੀ ਦੇ ਸੂਬਾ ਜਨਰਲ ਸਕਤੱਰ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਸਾਨੂੰ ਸ਼ਹੀਦ ਊਧਮ ਸਿੰਘ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਣਾ ਚਾਹੀਦਾ ਹੈ ਉਹਨਾਂ ਦੀ ਸ਼ਹਾਦਤ ਤੇ ਕੋਟਿ ਕੋਟਿ ਪ੍ਰਣਾਮ। ਇਸ ਮੌਕੇ ਮੀਤ ਪ੍ਰਧਾਨ ਨਰਿੰਦਰ ਸਿੰਘ ਗਿੱਲ, ਜ਼ਿਲਾ ਵਿੱਤ ਸਕੱਤਰ ਰੁਪਿੰਦਰ ਸਿੰਘ, ਪ੍ਰੇਮ ਜੈਨ, ਰਾਜਿੰਦਰ ਜੈਨ, ਪਰਮਜੀਤ ਸਿੰਘ, ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਕੈਂਥ, ਜਨਰਲ ਸਕੱਤਰ ਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਆਦਿ ਸ਼ਾਮਿਲ ਸਨ।
ਫ੍ਰੀਡਮ ਫਾਈਟਰਜ਼ ਡੀਪੈਂਡੇਨਟਸ ਐਸੋਸੀਏਸ਼ਨ ਨੇ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਮਨਾਇਆ
ਅਜੀਤ ਡੈਸਕ
01-08-2026