01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਚੋਣ ਨਾਲ ਹਲਕਾ ਜੈਤੋ ਬਣਿਆ ਜ਼ਿਲ੍ਹੇ ਦੀ ਸਿਆਸਤ ਦਾ ਨਵਾਂ ਧੁਰਾ

Ad Position 21
No active advertisement
ਅਜੀਤ ਡੈਸਕ 01-08-2026
ਜੈਤੋ, 31 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀਆਂ ਚੋਣਾਂ ਵਿਚ ਵੀ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਆਪਣੀ ਸਿਆਸੀ ਪਕੜ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਦੇ ਸਮਰਥਨ ਵਾਲੇ ਉਮੀਦਵਾਰਾਂ ਦੀ ਜਿੱਤ ਨੇ ਨਾ ਸਿਰਫ਼ ਹਲਕਾ ਜੈਤੋ ਵਿਚ ਉਨ੍ਹਾਂ ਦੀ ਸੰਗਠਨਾਤਮਕ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਹੈ, ਸਗੋਂ ਜ਼ਿਲ੍ਹਾ ਫ਼ਰੀਦਕੋਟ ਦੀ ਸਿਆਸਤ ਵਿਚ ਵੀ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਹਨ। ਚੋਣ ਨਤੀਜਿਆਂ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਨੂੰ ਪਾਰਟੀ ਅੰਦਰ ਅਤੇ ਜਨਤਾ ਵਿਚ ਮਜ਼ਬੂਤ ਸਮਰਥਨ ਮਿਲਿਆ ਹੈ। ਜੈਤੋ ਬਲਾਕ ਸੰਮਤੀ ਦੇ ਨਵੇਂ ਚੇਅਰਪਰਸਨ ਵੀਰਪਾਲ ਕੌਰ ਬਾਜਾਖਾਨਾ ਵਜੋਂ ਦੀ ਸਰਬਸੰਮਤੀ ਨਾਲ ਚੋਣ ਹੋਈ, ਜਦਕਿ ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ ਨੂੰ ਉਪ-ਚੇਅਰਮੈਨ ਚੁਣੇ ਗਏ। ਚੋਣ ਉਪਰੰਤ ਨਵ-ਚੁਣੇ ਅਹੁਦੇਦਾਰਾਂ ਦਾ ਜੈਤੋ ਪਹੁੰਚਣ ’ਤੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਵਿਚ ਪਾਰਟੀ ਆਗੂਆਂ ਅਤੇ ਸਮਰਥਕਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਲੋਕਾਂ ਵਲੋਂ ਦਿੱਤਾ ਗਿਆ ਭਰੋਸਾ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਗਤੀ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ। ਨਵੇਂ ਉਪ ਚੇਅਰਮੈਨ ਗੁਰਭੇਜ ਸਿੰਘ ਬਰਾੜ ਨੇ ਆਪਣੀ ਚੋਣ ਲਈ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕ ਅਮੋਲਕ ਸਿੰਘ ਅਤੇ ਸਮੂਹ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੋਣ ਨਤੀਜਿਆਂ ਨੇ ਜ਼ਿਲ੍ਹਾ ਫ਼ਰੀਦਕੋਟ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਲਿਆ ਦਿੱਤਾ ਹੈ। ਇਸ ਨਿਯੁਕਤੀ ’ਤੇ ਡਾ. ਲਛਮਣ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਗੋਬਿੰਦਰ ਸਿੰਘ ਵਾਲੀਆਂ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਧਰਮਜੀਤ ਸਿੰਘ ਰਾਮੇਆਣਾ ਵਾਈਸ ਚੇਅਰਮੈਨ ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ, ਪ੍ਰੇਮ ਕੁਮਾਰ ਕੋਟਕਪੂਰਾ, ਲਛਮਣ ਸਿੰਘ ਬਿਸ਼ਨੰਦੀ ਪ੍ਰਧਾਨ ਕਿਸਾਨ ਵਿੰਗ ਹਲਕਾ ਜੈਤੋ, ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ ਗੁਲਾਬਗੜ੍ਹ (ਰੋੜੀਕਪੂਰਾ), ਜਸਕਰਨ ਸਿੰਘ ਜੱਸ ਬਰਾੜ ਸਰਪੰਚ ਨਵਾਂ ਰੋੜੀਕਪੂਰਾ, ਨੰਬਰਦਾਰ ਸੰਦੀਪ ਸਿੰਘ ਬਰਾੜ ਕੋਆਰਡੀਨੇਟਰ ਯੂਥ ਵਿੰਗ ਆਪ, ਨੰਬਰਦਾਰ ਜਸਪਾਲ ਸਿੰਘ ਜੱਸਾ ਸਰਪੰਚ ਰੋੜੀਕਪੂਰਾ, ਤਲਵਿੰਦਰ ਸਿੰਘ ਕਿੰਦਾ ਸਰਪੰਚ ਕੋਠੇ ਰਾਮਸਰ, ਡਾ. ਹਰਪਾਲ ਸਿੰਘ ਰਾਮੂਵਾਲਾ, ਜਸਮੇਲ ਸਿੰਘ ਬਾਜਾਖਾਨਾ, ਡਾ. ਮੱਖਣ ਸਿੰਘ ਝੱਖੜਵਾਲਾ, ਇੰਦਰਜੀਤ ਸਿੰਘ ਸਰਪੰਚ ਝੱਖੜਵਾਲਾ, ਨਰਿੰਦਰਪਾਲ ਸਿੰਘ ਰਾਮੇਆਣਾ, ਪ੍ਰਵੀਨ ਗਰਗ, ਲਖਵਿੰਦਰ ਸਿੰਘ ਲੱਖਾ ਬਰਾੜ, ਸੀਮਾ ਸ਼ਰਮਾ, ਸਰਬਜੀਤ ਕੌਰ, ਪ੍ਰਵੀਨ ਗਰਗ, ਅੰਕੁਸ਼ ਬਾਂਸਲ, ਨਰੇਸ਼ ਜਿੰਦਲ, ਭੀਮ ਸੈਨ ਜਿੰਦਲ, ਅਸ਼ੀਸ਼ ਜਿੰਦਲ ਆਦਿ ਵਲੋਂ ਖ਼ੁਸੀ ਸਾਂਝੀ ਕਰਦਿਆਂ ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ ਵੀਰਪਾਲ ਕੌਰ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਦੀਆਂ ਤਿਆਰੀਆਂ ਮੁਕੰਮਲ-ਹਨੀ ਫ਼ੱਤਣਵਾਲਾ ਅਗਲੀ ਖ਼ਬਰ ਹੈਰੋਇਨ ਸਮਤੇ ਦੋ ਵਿਅਕਤੀ ਕਾਬੂ
Ad Position 24
No active advertisement