ਫ਼ਰੀਦਕੋਟ, 31 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫ਼ਰੀਦਕੋਟ ਵਲੋਂ ਪੈਨਸ਼ਨ ਭਵਨ ਵਿਖੇ ਜੁਲਾਈ ਮਹੀਨੇ ਵਿਚ ਵੱਖ ਵੱਖ ਵਰਗਾਂ ਤੋਂ ਰਿਟਾਇਰ ਹੋਏ 27 ਕਰਮਚਾਰੀ ਅਤੇ ਅਧਿਕਾਰੀਆਂ ਦਾ ਜਨਮ ਦਿਵਸ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਫੁੱਲਾਂ ਦੇ ਹਾਰ ਪਾ ਕੇ ਮਠਿਆਈ ਸਹਿਤ ਅਤੇ ਸ਼ਾਨਦਾਰ ਤੋਹਫ਼ੇ ਦੇ ਕੇ ਮਨਾਇਆ ਗਿਆ। ਆਏ ਮਹਿਮਾਨਾ ਦਾ ਗੁਰਦੇਵ ਸਿੰਘ ਭਾਣਾ, ਇੰਜ: ਜੀਤ ਸਿੰਘ ਅਤੇ ਅਪਿੰਦਰ ਪਾਲ ਸਿੰਘ ਟੋਨੀ ਨੇ ਸਵਾਗਤ ਕੀਤਾ। ਜਨਮ ਦਿਵਸ ਮਨਾਉਣ ਆਈਆਂ ਸ਼ਖ਼ਸੀਅਤਾਂ ਵਿਚ ਗੁਰਮੀਤ ਸਿੰਘ ਢਿੱਲੋਂ ਡੀ.ਡੀ.ਪੀ.ਓ, ਡਾਕਟਰ ਹਰਿੰਦਰ ਸਿੰਘ ਸੰਧੂ, ਪ੍ਰੋਫੈਸਰ ਜਤਿੰਦਰ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ ਵਾਲੀਆ ਸਟੇਟ ਅਵਾਰਡੀ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਡਾਕਟਰ ਨਵਤੇਜ ਸਿੰਘ, ਦੀਪੂ ਦਮਨ ਕੌਰ ਅਤੇ ਪ੍ਰਭਜੋਤ ਕੌਰ ਢਿੱਲੋਂ ਡੀ.ਈ.ਓ ਰਿਟਾਇਰਡ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਕ੍ਰਿਸ਼ਨ ਲਾਲ ਬੋਕੋਲੀਆ ਨੇ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਅਤੇ ਭਵਿੱਖ ਦੀ ਤਸਵੀਰ ਪੇਸ਼ ਕੀਤੀ। ਮੰਚ ਸੰਚਾਲਨ ਜਗਤਾਰ ਸਿੰਘ ਗਿੱਲ ਨੇ ਕੀਤਾ। ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ 2000 ਤੋਂ ਉੱਪਰ ਮੈਂਬਰ ਬਣ ਚੁੱਕੇ ਹਨ ਅਤੇ ਕਈ ਮੈਂਬਰਾਂ ਨੂੰ ਇਸ ਸੰਸਥਾ ਵਲੋਂ 14 ਕਰੋੜ ਤੋਂ ਉੱਪਰ ਦੇ ਰੁਲੇ ਹੋਏ ਬਕਾਏ ਬਹਾਲ ਕਰਵਾਏ ਗਏ ਹਨ। ਸਮਾਗਮ ਵਿਚ ਡਾਕਟਰ ਅਜੀਤ ਸਿੰਘ ਗਿੱਲ ਨੇ ਆਪਣੇ ਪਤਨੀ ਸਵਰਗੀ ਪਰਮਿੰਦਰ ਕੌਰ ਦੀ ਯਾਦ ਵਿਚ ਸੰਸਥਾ ਨੂੰ 5100 ਰੁਪਏ ਸਹਿਯੋਗ ਰਾਸ਼ੀ ਦਿੱਤੀ ਅਤੇ ਇਸ ਤੋਂ ਇਲਾਵਾ ਬੀਬੀ ਹਰਮਨਦੀਪ ਕੌਰ ਨੇ ਆਪਣੇ ਪਿਤਾ ਸਵਰਗੀ ਦਲਜੀਤ ਸਿੰਘ ਧਾਲੀਵਾਲ ਅਤੇ ਮਾਤਾ ਸਵਰਗੀ ਸਰਜੀਤ ਕੌਰ ਧਾਲੀਵਾਲ ਰਿਟਾਇਰਡ ਡਾਇਰੈਕਟਰ ਅੰਕੜਾ ਭਾਗ ਦੀ ਯਾਦ ਵਿਚ 2000 ਅਮਰੀਕਨ ਡਾਲਰ ਜੋ ਲਗਪਗ 1,92,000 ਬਣਦੇ ਹਨ ਸੰਸਥਾ ਨੂੰ ਸਹਿਯੋਗ ਹਿਤ ਭੇਂਟ ਕੀਤੇ । ਸਮਾਗਮ ਦੇ ਅਖੀਰ ਵਿਚ ਮਹੀਨਾ ਜੁਲਾਈ ਦੌਰਾਨ ਸਵਰਗ ਵਾਸ ਹੋਏ ਮੈਂਬਰ ਸੁਰਜੀਤ ਕੌਰ ਧਾਲੀਵਾਲ, ਜਸਵੰਤ ਸਿੰਘ ਬਰਾੜ ਅਤੇ ਪਰਮਿੰਦਰ ਕੌਰ ਗਿੱਲ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਸ ਮੌਕੇ ਬਿਸ਼ਨ ਕੁਮਾਰ ਅਰੋੜਾ, ਮਨੋਹਰ ਸਿੰਘ ਦੀਪ, ਮਨੋਹਰ ਸਿੰਘ ਧੁੰਨਾ, ਸੁਖਦੇਵ ਸਿੰਘ ਚਰਨ, ਪਰਮਿੰਦਰ ਪਾਲ ਸਿੰਘ ਸੇਠੀ, ਇੰਜ : ਬਲਵੰਤ ਗੱਖੜ, ਬਲਵਿੰਦਰ ਸਿੰਘ ਬੁਗਰਾ, ਅਮਰਜੀਤ ਸਿੰਘ ਵਾਲੀਆ, ਜਗਦੀਸ਼ ਲਾਲ ਬੈਂਬੀ ਆਦਿ ਹਾਜ਼ਰ ਸਨ।