ਮਲੋਟ, 31 ਜੁਲਾਈ (ਪਾਟਿਲ)-ਗੁਰੂ ਪੂਰਨਿਮਾ ਦੇ ਪਵਿੱਤਰ ਤੇ ਸ਼ੁੱਭ ਦਿਹਾੜੇ ’ਤੇ ਸਥਾਨਕ ਰਵਿਦਾਸ ਨਗਰ ਸਥਿਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਮੰਦਰ ਵਿਖੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਦੀ ਪ੍ਰੇਰਨਾ ਸਦਕਾ ਵਰਕਰਾਂ ਵਲੋਂ ਸ਼ਾਨਦਾਰ ਦੀਪਮਾਲਾ ਕੀਤੀ ਗਈ। ਇਸ ਧਾਰਮਿਕ ਸਮਾਗਮ ਵਿਚ ਇਲਾਕੇ ਦੀ ਸੰਗਤ ਤੇ ਭਾਜਪਾ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸਿੰਘ ਸੰਧੂ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਆਗੂਆਂ ਨੇ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ। ਉਨ੍ਹਾਂ ਨਾਲ ਨਗਰ ਕੌਂਸਲ ਮਲੋਟ ਦੇ ਸਾਬਕਾ ਵਾਈਸ ਪ੍ਰਧਾਨ ਹੈਪੀ ਡਾਵਰ, ਜ਼ਿਲ੍ਹਾ ਸਕੱਤਰ ਕਿਸ਼ੋਰ ਕੁਮਾਰ, ਅਭੀ ਜਲਹੋਤਰਾ, ਮੰਡਲ-2 ਮਲੋਟ ਦੇ ਪ੍ਰਧਾਨ ਰਿਸ਼ੀਕੇਸ਼ ਪਰਵਲ (ਭੋਲੀ), ਮੀਤ ਪ੍ਰਧਾਨ ਮਨੀਸ਼ ਛਾਬੜਾ, ਜਨਰਲ ਸਕੱਤਰ ਤੇਜਾ, ਜਸਵੀਰ ਕੌਰ, ਸੂਰਜ ਕੁਮਾਰ, ਧਰਮ ਪਾਲ ਅਤੇ ਲਛਮਣ ਸਮੇਤ ਮਲੋਟ ਮੰਡਲ-2 ਦੀ ਸਮੁੱਚੀ ਟੀਮ ਵੀ ਮੌਜੂਦ ਰਹੀ। ਦੀਪਮਾਲਾ ਦੀ ਸੇਵਾ ਤੋਂ ਇਲਾਵਾ ਭਾਜਪਾ ਮੰਡਲ-2 ਦੀ ਸਾਰੀ ਟੀਮ ਨੇ ਮੰਦਰ ਵਿਖੇ ਵਿਸ਼ਾਲ ਸਤਿਸੰਗ ਤੇ ਆਰਤੀ ਵਿਚ ਵੀ ਹਿੱਸਾ ਲਿਆ ਅਤੇ ਗੁਰੂ ਜਸ ਸਰਵਣ ਕੀਤਾ। ਸਤਿਸੰਗ ਦੀ ਸਮਾਪਤੀ ਉਪਰੰਤ ਆਈ ਹੋਈ ਸੰਗਤ ਵਿਚ ਪ੍ਰਸ਼ਾਦ ਵੰਡਿਆ ਗਿਆ। ਮੌਕੇ ਹਾਜ਼ਰ ਆਗੂਆਂ ਨੇ ਸਮੂਹ ਸੰਗਤ ਨੂੰ ਗੁਰੂ ਪੂਰਨਿਮਾ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਹਾਜ਼ਰ ਆਗੂਆਂ ਵਲੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਮੰਦਰ ਦੇ ਮੁੱਖ ਪੁਜਾਰੀ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।