06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜ਼ਿਲ੍ਹਾ ਪੱਧਰੀ ਮੈਰਾਥਨ ਵਿਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਸਟਾਫ਼ ਨਾਲ। ਜ਼ਿਲ੍ਹਾ ਪੱਧਰੀ ਮੈਰਾਥਨ ’ਚ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਸੰਤ ਬਾਬਾ ਇੰਦਰਪਾਲ ਸਿੰਘ ਜੀ ਮੁੱਖ ਸੇਵਾਦਾਰ ਠਾਠ ਨਾਨਕਸਰ ਸਾਹਿਬ ਪਿੰਡ ਦੇਵੀ ਵਾਲਾ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਵ. ਰਾਜਵੀਰ ਸਿੰਘ ਢਿੱਲੋਂ ਨੰਬਰਦਾਰ ਦੀ ਯਾਦ ’ਚ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਪਹਿਲਾ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ।

Ad Position 21
No active advertisement
ਜ਼ਿਲ੍ਹਾ ਪੱਧਰੀ ਮੈਰਾਥਨ ਵਿਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਸਟਾਫ਼ ਨਾਲ। 07-08-2026
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਸੰਤ ਬਾਬਾ ਇੰਦਰਪਾਲ ਸਿੰਘ ਜੀ ਮੁੱਖ ਸੇਵਾਦਾਰ ਠਾਠ ਨਾਨਕਸਰ ਸਾਹਿਬ ਪਿੰਡ ਦੇਵੀ ਵਾਲਾ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਵ. ਰਾਜਵੀਰ ਸਿੰਘ ਢਿੱਲੋਂ ਨੰਬਰਦਾਰ ਦੀ ਯਾਦ ’ਚ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਪਹਿਲਾ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ. ਮਿਹਰ ਸਿੰਘ ਦੀ ਅਗਵਾਈ ਵਾਲੀ ਅੱਖਾਂ ਦੇ ਮਾਹਿਰਾਂ ਦੀ ਟੀਮ ਵਲੋਂ 200 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ 27 ਮਰੀਜ਼ਾਂ ਦੀ ਚੋਣ ਅੱਖਾਂ ਵਿਚ ਲੈਂਜ ਪਾਉਣ ਲਈ ਕੀਤੀ ਗਈ। ਕੈਂਪ ’ਚ ਪੁੱਜੇ ਵਿਸ਼ੇਸ਼ ਮਹਿਮਾਨ ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਜਾਰਜ ਅਜੇਪਾਲ ਸਿੰਘ ਸੰਧੂ, ਸੰਦੀਪ ਸਿੰਘ ਸੰਨੀ ਬਰਾੜ ਅਤੇ ਬਾਬਾ ਇੰਦਰਪਾਲ ਸਿੰਘ ਨੇ ਢਿੱਲੋਂ ਪਰਿਵਾਰ ਦੇ ਇਸ ਪਲੇਠੇ ਯਤਨ ਦੀ ਭਰਵੀਂ ਸ਼ਲਾਘਾ ਕਰਦਿਆਂ ਮਾਨਵਤਾ ਦਾ ਭਲੇ ਹਿਤ ਅਜਿਹੇ ਕਾਰਜ ਜਾਰੀ ਰਹਿਣੇ ਚਾਹੀਦੇ ਹਨ। ਸਵਰਗੀ ਰਾਜਵੀਰ ਸਿੰਘ ਢਿੱਲੋਂ ਨੰਬਰਦਾਰ ਦੇ ਪੁੱਤਰ ਲਾਲਜੀਤ ਸਿੰਘ ਢਿੱਲੋਂ ਨੰਬਰਦਾਰ ਨੇ ਉਪਰੋਕਤ ਮਹਿਮਾਨਾਂ, ਸ਼ੰਕਰਾ ਆਈ ਹਸਪਤਾਲ ਦੀ ਸਮੁੱਚੀ ਟੀਮ ਅਤੇ ਆਪਣੇ ਸਮੁੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਹੈ ਕਿ ਆਪਣੇ ਵੱਡ-ਵਡੇਰਿਆਂ ਦੀ ਯਾਦ ’ਚ ਸਾਨੂੰ ਅਜਿਹੇ ਲੋੜਵੰਦਾਂ ਦੀ ਭਲਾਈ ਹਿਤ ਕਾਰਜ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਗੁਰਾਂਦਿੱਤਾ ਸਿੰੰਘ ਢਿੱਲੋਂ, ਸੁਖਵੀਰ ਸਿੰਘ ਢਿੱਲੋਂ, ਦਿਲਬਾਗ ਸਿੰਘ ਢਿੱਲੋਂ, ਕੇਵਲ ਸਿੰਘ ਢਿੱਲੋਂ, ਪੰਮਾ ਸਿੰਘ ਢਿੱਲੋਂ, ਨਿਰਭੈ ਸਿੰਘ ਸਰਪੰਚ, ਸਾਬਕਾ ਸਰਪੰਚ ਪ੍ਰਤਾਪ ਸਿੰਘ ਨੰਗਲ, ਪ੍ਰਨਾਮ ਸਿੰਘ ਚਾਨਾ, ਸੁਖਦੀਪ ਸਿੰਘ ਚਾਨਾ, ਪਰਮਵੀਰ ਸਿੰਘ ਚਾਨਾ, ਜਗਦੀਪ ਸਿੰਘ ਢਿੱਲੋਂ, ਸਿਮਰਜੀਤ ਸਿੰਘ ਬਰਾੜ, ਗੁਰਾ ਸਿੰਘ ਬਰਾੜ ਸੈਕਟਰੀ, ਅੰਗਰੇਜ ਸਿੰਘ ਚਾਨਾ, ਬਾਬਾ ਕਾਲਾ ਮਹਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ, ਕਰਨਾ ਨੰਬਰਦਾਰ ਨੱਥੇ ਵਾਲਾ, ਲਖਵਿੰਦਰ ਸਿੰਘ ਸੰਧੂ ਹਰਦਿਆਲੇਆਣਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਸਰਚ ਆਪ੍ਰੇਸ਼ਨ ਅਗਲੀ ਖ਼ਬਰ ਡੀ.ਆਈ.ਜੀ. (ਅੰਦਰੂਨੀ ਸੁਰੱਖਿਆ) ਪੰਜਾਬ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24
No active advertisement