ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਕਰਤਾਰ ਦਾਸ ਦੀ ਬਰਸੀ ’ਤੇ ਭੰਡਾਰਾ ਕੱਲ੍ਹ
ਬਰਗਾੜੀ, 7 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸੰਤ ਬਾਬਾ ਕਰਤਾਰ ਦਾਸ ਦੀ ਸਾਲਾਨਾ ਬਰਸੀ ’ਤੇ ਭੰਡਾਰਾ ਕੱਲ੍ਹ 9 ਅਗਸਤ ਦਿਨ ਐਤਵਾਰ ਨੂੰ ਬਾਬਾ ਕਰਤਾਰ ਦਾਸ ਕਲੱਬ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਕਲੱਬ ਦੇ ਅਹੁਦੇਦਾਰ ਜਸਕਰਨ ਸਿੰਘ ਅਤੇ ਬੇਅੰਤ ਬੁਰਜ ਨੇ ਦੱਸਿਆ ਕਿ ਇਸ ਸਾਲਾਨਾ ਬਰਸੀ ਦੀ ਸ਼ੁਰੂਆਤ ਡੇਰਾ ਬਾਬਾ ਹਰੀ ਸਿੰਘ ਰੱਬ ਕੋਟਕਪੂਰਾ ਦੇ ਸੰਚਾਲਕ ਬਾਬਾ ਗੁਰਮੀਤ ਸਿੰਘ ਵਲੋਂ ਬਾਬੇ ਦੀ ਸਮਾਧ ’ਤੇ ਝੰਡਾ ਚੜ੍ਹਾਉਣ ਅਤੇ ਗੁਰੂ ਚਰਨਾਂ ’ਚ ਨਗਰ ਦੀ ਸੁੱਖਸ਼ਾਂਤੀ ਦੀ ਅਰਦਾਸ ਕਰਨ ਉਪਰੰਤ ਹੋਵੇਗੀ।
ਬਰਗਾੜੀ, 7 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸੰਤ ਬਾਬਾ ਕਰਤਾਰ ਦਾਸ ਦੀ ਸਾਲਾਨਾ ਬਰਸੀ ’ਤੇ ਭੰਡਾਰਾ ਕੱਲ੍ਹ 9 ਅਗਸਤ ਦਿਨ ਐਤਵਾਰ ਨੂੰ ਬਾਬਾ ਕਰਤਾਰ ਦਾਸ ਕਲੱਬ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਕਲੱਬ ਦੇ ਅਹੁਦੇਦਾਰ ਜਸਕਰਨ ਸਿੰਘ ਅਤੇ ਬੇਅੰਤ ਬੁਰਜ ਨੇ ਦੱਸਿਆ ਕਿ ਇਸ ਸਾਲਾਨਾ ਬਰਸੀ ਦੀ ਸ਼ੁਰੂਆਤ ਡੇਰਾ ਬਾਬਾ ਹਰੀ ਸਿੰਘ ਰੱਬ ਕੋਟਕਪੂਰਾ ਦੇ ਸੰਚਾਲਕ ਬਾਬਾ ਗੁਰਮੀਤ ਸਿੰਘ ਵਲੋਂ ਬਾਬੇ ਦੀ ਸਮਾਧ ’ਤੇ ਝੰਡਾ ਚੜ੍ਹਾਉਣ ਅਤੇ ਗੁਰੂ ਚਰਨਾਂ ’ਚ ਨਗਰ ਦੀ ਸੁੱਖਸ਼ਾਂਤੀ ਦੀ ਅਰਦਾਸ ਕਰਨ ਉਪਰੰਤ ਹੋਵੇਗੀ। ਇਸ ਮੌਕੇ ਪੰਜਾਬੀ ਲੋਕ ਗਾਇਕ ਮਨਵਿੰਦਰ ਮਨਾਵਾਂ ਅਤੇ ਸੂਫ਼ੀ ਗਾਇਕ ਜਸਵਿੰਦਰ ਸਿੰਘ ਸਰਾਏਨਾਗਾ ਆਪਣੇ ਸਾਥੀਆਂ ਸਮੇਤ ਬਰਸੀ ’ਚ ਹਾਜ਼ਰੀਆਂ ਭਰ ਕਿ ਸੰਤ, ਮਹਾਂਪੁਰਸ਼ਾਂ ਦੇ ਗੁਣਗਾਣ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਛੋਲੇ ਪੂੜੀਆਂ ਦਾ ਲੰਗਰ ਸਾਰਾ ਦਿਨ ਅਤੁੱਟ ਵਰਤੇਗਾ। ਇਸ ਮੌਕੇ ਸਰਪੰਚ ਸੋਹਣ ਸਿੰਘ, ਗੋਬਿੰਦ ਸਿੰਘ ਚਹਿਲ, ਪਰਮਜੀਤ ਸਿੰਘ, ਸੁਖਮਿਲਾਪ ਸਿੰਘ, ਬੋਹੜ ਸਿੰਘ ਪੰਚ, ਮੰਗਾ ਸਿੰਘ, ਜੱਗਾ ਸਿੰਘ, ਦੀਪ ਸਿੰਘ, ਬਾਦਲ ਸਿੰਘ, ਨਿਰਮਲ ਸਿੰਘ, ਹਰਮਨ ਸਿੰਘ, ਬਲਕਰਨ ਸਿੰਘ, ਕਰਮਜੀਤ ਸਿੰਘ, ਗੋਬਿੰਦ ਸਿੰਘ ਚਹਿਲ, ਬੂਟਾ ਸਿੰਘ ਆਦਿ ਹਾਜ਼ਰ ਸਨ।