08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ਼ਿਵ ਗੋਰਾ ਲੰਗਰ ਕਮੇਟੀ ਵਲੋਂ ਕਾਂਵੜੀਆਂ ਲਈ ਭੋਜਨ ਤੇ ਮੁਫ਼ਤ ਮੈਡੀਕਲ ਸੇਵਾਵਾਂ ਦਾ ਪ੍ਰਬੰਧ

ਗਿੱਦੜਬਾਹਾ, 7 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਸ਼ਿਵ ਗੋਰਾ ਲੰਗਰ ਕਮੇਟੀ ਗਿੱਦੜਬਾਹਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹਾਂਸ਼ਿਵਰਾਤਰੀ ਦੇ ਪਾਵਨ ਅਵਸਰ ’ਤੇ ਸ਼ਿਵ ਭਗਤਾਂ (ਕਾਂਵੜੀਆਂ) ਦੀ ਸੇਵਾ ਲਈ 13ਵਾਂ ਵਿਸ਼ਾਲ ਭੰਡਾਰਾ, ਮੁਫ਼ਤ ਮੈਡੀਕਲ ਕੈਂਪ ਅਤੇ ਰਹਿਣ-ਸਹਿਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਸੇਵਾਵਾਂ ਮਲੋਟ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਪਾਹਵਾ ਪੈਲੇਸ ਵਿਖੇ 10 ਅਗਸਤ ਤੱਕ ਨਿਰੰਤਰ ਜਾਰੀ ਰਹਿਣਗੀਆਂ।

Ad Position 21
No active advertisement
ਮਾਊਂਟ ਲਰਨਿੰਗ ਜੂਨੀਅਰ ਸਕੂਲ ਵਿਚ ਕਰਵਾਏ ਗਏ ਤੀਆਂ ਦੇ ਸਮਾਗਮ ਵਿਚ ਪੇਸ਼ਕਾਰੀ ਕਰਦੀਆਂ ਹੋਈਆਂ ਸਕੂਲ ਦੀਆਂ ਬੱਚੀਆਂ। ਅਜੀਤ ਤਸਵੀਰ 08-08-2026
ਗਿੱਦੜਬਾਹਾ, 7 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਸ਼ਿਵ ਗੋਰਾ ਲੰਗਰ ਕਮੇਟੀ ਗਿੱਦੜਬਾਹਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹਾਂਸ਼ਿਵਰਾਤਰੀ ਦੇ ਪਾਵਨ ਅਵਸਰ ’ਤੇ ਸ਼ਿਵ ਭਗਤਾਂ (ਕਾਂਵੜੀਆਂ) ਦੀ ਸੇਵਾ ਲਈ 13ਵਾਂ ਵਿਸ਼ਾਲ ਭੰਡਾਰਾ, ਮੁਫ਼ਤ ਮੈਡੀਕਲ ਕੈਂਪ ਅਤੇ ਰਹਿਣ-ਸਹਿਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਸੇਵਾਵਾਂ ਮਲੋਟ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਪਾਹਵਾ ਪੈਲੇਸ ਵਿਖੇ 10 ਅਗਸਤ ਤੱਕ ਨਿਰੰਤਰ ਜਾਰੀ ਰਹਿਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਵਿਜੇ ਬਾਂਸਲ ਨੇ ਦੱਸਿਆ ਕਿ ਕੈਂਪ ਦਾ ਆਰੰਭ ਅੱਜ ਪੰਡਿਤ ਨਰਿੰਦਰ ਉਪਾਧਿਆਏ ਵਲੋਂ ਵੇਦਿਕ ਮੰਤਰ ਉਚਾਰਨ ਤੇ ਵਿਧੀਵਤ ਪੂਜਨ ਨਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੂਜਨ ਦੀ ਰਸਮ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਵਲੋਂ ਅਦਾ ਕੀਤੀ ਅਤੇ ਕਮੇਟੀ ਦੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ। ਵਿਜੇ ਬਾਂਸਲ ਨੇ ਦੱਸਿਆ ਕਿ ਕੈਂਪ ਵਿਚ ਕਾਂਵੜੀਆਂ ਲਈ ਸਾਫ਼-ਸੁਥਰੀ ਰਿਹਾਇਸ਼, ਪੌਸ਼ਟਿਕ ਭੋਜਨ, ਠੰਢੇ ਪੀਣ ਵਾਲੇ ਪਾਣੀ, ਚਾਹ, ਨਾਸ਼ਤੇ ਤੇ ਲੋੜੀਂਦੀਆਂ ਦਵਾਈਆਂ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੂਹ ਸੇਵਾ ਕਾਰਜ ਨੂੰ ਸਫ਼ਲ ਬਣਾਉਣ ਲਈ ਪਾਹਵਾ ਪੈਲਸ ਦੇ ਪਾਰਸ ਪਾਹਵਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਕਿਹਾ ਕਿ ਸ਼ਿਵ ਗੋਰਾ ਲੰਗਰ ਕਮੇਟੀ ਵਲੋਂ ਨਿਸ਼ਕਾਮ ਭਾਵਨਾ ਨਾਲ ਕੀਤੀ ਜਾ ਰਹੀ ਸੇਵਾ ਸਮਾਜ ਲਈ ਪ੍ਰੇਰਣਾਦਾਇਕ ਹੈ। ਇਸ ਮੌਕੇ ਸ਼ਿਵ ਗੋਰਾ ਲੰਗਰ ਕਮੇਟੀ ਦੇ ਪ੍ਰਧਾਨ ਵਿਜੇ ਬਾਂਸਲ (ਸ਼ਿਵ ਆਰ.ਓ. ਵਾਲੇ), ਉਮੇਸ਼ ਬਾਂਸਲ ਨੀਟਾ, ਸਵਾਮੀ ਨਰਿੰਦਰ ਬਠੱਲਾ, ਕੂੰਜ ਬਿਹਾਰੀ ਬਾਂਸਲ, ਬਲਤੇਜ ਸਿੰਘ ਸਿੱਧੂ, ਆਸ਼ੂ ਬਾਂਸਲ, ਸੁਖਦੇਵ ਰਾਜ ਸ਼ਰਮਾ, ਸੋਨੀ ਰੋਇਲ, ਸ਼ੁਧਾਂਸ਼ੂ ਗਰਗ, ਮਨੀਸ਼ ਗੋਇਲ, ਵਿਨੈ ਗੋਇਲ, ਅਨਿਲ ਪਿਓਰੀ, ਭਾਰਤ ਭੂਸ਼ਣ, ਵਿਜੈ ਗਰਗ, ਨੀਰਜ ਜੈਨ, ਨਿਤਿਨ ਗਰਗ, ਰੋਕੀ ਸਿੰਗਲਾ, ਜੋਨੀ ਗਰਗ, ਚੀਨੂੰ ਸ਼ਰਮਾ, ਰਾਜਿੰਦਰ ਗਰਗ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਸ਼ਿਵ ਭਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਡਿਗਰੀ ਕਾਲਜ ’ਚ ਏਡਜ਼ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਬਰਰਗਾੜੀ ਨਿਵਾਸੀ ਸੁਖਮੰਦਰ ਸਿੰਘ ਖੱਟਰ ਆੜ੍ਹਤੀਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24