10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪ੍ਰਿੰ. ਦਲਬੀਰ ਸਿੰਘ ਦੁਆਰਾ ਰਚਿਤ ਪੁਸਤਕ ‘ਭਗਤ ਬਾਣੀਕਾਰ’ ਲੋਕ ਅਰਪਣ ਪ੍ਰਸਿੱਧ ਵਿਦਵਾਨ ਪ੍ਰੋ. ਬ੍ਰਹਮ ਜਗਦੀਸ਼ ਨੇ ਪੁਸਤਕ ’ਤੇ ਦਿੱਤਾ ਕੁੰਜੀਵਤ ਭਾਸ਼ਨ

ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪੈਨਸ਼ਨਲ ਭਵਨ ਵਿਚ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਿੰਸੀਪਲ ਦਲਬੀਰ ਸਿੰਘ ਵਲੋਂ ਰਚਿਤ ਪੁਸਤਕ ‘ਭਗਤ ਬਾਣੀਕਾਰ’ (ਗੁਰੂ ਗ੍ਰੰਥ ਸਾਹਿਬ ਜੀ ਵਿਚਲੇ) ਦਾ ਲੋਕ ਅਰਪਣ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-08-2026
ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪੈਨਸ਼ਨਲ ਭਵਨ ਵਿਚ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਿੰਸੀਪਲ ਦਲਬੀਰ ਸਿੰਘ ਵਲੋਂ ਰਚਿਤ ਪੁਸਤਕ ‘ਭਗਤ ਬਾਣੀਕਾਰ’ (ਗੁਰੂ ਗ੍ਰੰਥ ਸਾਹਿਬ ਜੀ ਵਿਚਲੇ) ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ’ਚ ਫ਼ਰੀਦਕੋਟ ਸ਼ਹਿਰ ਦੇ ਪੈਨਸ਼ਨਰਜ਼ ਪ੍ਰੋਫੈਸਰ, ਅਧਿਆਪਕ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਲਾਲ ਸਿੰਘ ਕਲਸੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਤਜਿੰਦਰ ਸਿੰਘ ਮੌੜ ਸੇਵਾ ਮੁਕਤ ਡੀਆਈਜੀ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਡਾ. ਗੁਰਸੇਵਕ ਸਿੰਘ, ਇੰਦਰਜੀਤ ਸਿੰਘ ਖੀਵਾ ਅਤੇ ਪ੍ਰਿੰਸੀਪਲ ਸੁਖਚੈਨ ਸਿੰਘ ਬਰਾੜ ਦਾ ਅਭਿਨੰਦਨ ਕੀਤਾ ਗਿਆ। ਪ੍ਰੋਫੈਸਰ ਮਨਦੀਪ ਸਿੰਘ ਚਾਹਲ ਨੇ ਪੁਸਤਕ ‘ਭਗਤ ਬਾਣੀਕਾਰ’ ਨੂੰ ਤਿੰਨ ਨਿਵੇਕਲੇ ਕਿਸਮ ਦਾ ਗ੍ਰੰਥ ਕਿਹਾ ਅਤੇ ਪ੍ਰੋਫੈਸਰ ਦਲਬੀਰ ਸਿੰਘ ਨੂੰ ਇਸ ਸ਼ਾਨਦਾਰ ਯੋਗਦਾਨ ਲਈ ਵਧਾਈ ਦਿੱਤੀ। ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹੋ ਜਿਹੀਆਂ ਧਾਰਮਿਕ ਪੁਸਤਕਾਂ ਸਮਾਜ ਦਾ ਮਾਰਗ ਦਰਸ਼ਨ ਕਰਨ ਦੇ ਸਮਰੱਥ ਹਨ। ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ ਜਿਨ੍ਹਾਂ ਦੀ ਸਰਪ੍ਰਸਤੀ ਵਿਚ ਫ਼ਰੀਦਕੋਟ ਟਕਸਾਲ ਦੀ ਚੰਗੀ ਭੂਮਿਕਾ ਰਹੀ ਹੈ, ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਤਾਬ ਨੂੰ ਇਕ ਮੀਲ ਪੱਥਰ ਦੱਸਿਆ ਤੇ ਕਿਹਾ ਕਿ ਇਹ ਕਿਤਾਬ ਭਗਤ ਬਾਣੀ ਤੇ ਇੱਕ ਬਹੁਮੁੱਲਾ ਗ੍ਰੰਥ ਹੈ ਤੇ ਨਿਸ਼ਚੇ ਇਸ ਨੂੰ ਪੜ੍ਹ ਕੇ ਪਾਠਕ ਆਪਣਾ ਜੀਵਨ ਸਫ਼ਲ ਕਰ ਲੈਣਗੇ। ਪ੍ਰੋਫੈਸਰ ਦਲਬੀਰ ਸਿੰਘ ਨੇ ਇਸ ਕਿਤਾਬ ਦੀ ਨਵੀਨਤਾ ਬਾਰੇ ਦੱਸਿਆ ਕਿ ਇਸ ਵਿਚ 19 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਸੇ ਰਾਗਾਂ ਦੇ ਕ੍ਰਮ ਅਨੁਸਾਰ ਪੇਸ਼ ਕੀਤਾ ਗਿਆ ਹੈ। ਭਗਤ ਦੇ ਜੀਵਨ ਬਾਣੀ ਤੇ ਵਿਆਖਿਆ ਨੂੰ ਸੀਨੀਅਰਟੀ ਦੇ ਕਰਮ ਅਨੁਸਾਰ ਦਰਸਾਇਆ ਗਿਆ ਹੈ। ਤਜਿੰਦਰ ਸਿੰਘ ਮੌੜ ਨੇ ਕਿਹਾ ਕਿ ਗੁਰਮਤਿ ਦਰਸ਼ਨ ’ਤੇ ਲਿਖੀਆਂ ਇਹੋ ਜਿਹੀਆਂ ਕਿਤਾਬਾਂ ਸਮਾਜ ਦੀ ਰਹਿਨੁਮਾਈ ਕਰਦੀਆਂ ਹਨ। ਇੰਦਰਜੀਤ ਸਿੰਘ ਖੀਵਾ ਨੇ ਸਭ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਸੁਖਚੈਨ ਸਿੰਘ ਬਰਾੜ ਨੇ ਕਿਹਾ ਕਿ ਇਹੋ ਜਿਹੀਆਂ ਧਾਰਮਿਕ ਕਿਤਾਬਾਂ ਲਾਇਬ੍ਰੇਰੀ ਦਾ ਸਮਰਾਇਆ ਹਨ। ਜਸਵੰਤ ਸਿੰਘ ਪੁਰਬਾ ਇੰਚਾਰਜ ‘ਅਜੀਤ’ ਉਪ ਦਫਤਰ ਫ਼ਰੀਦਕੋਟ ਨੇ ‘ਭਗਤ ਬਾਣੀਕਾਰ’ ਪੁਸਤਕ ਨੂੰ ਇਕ ਕੀਮਤੀ ਦਸਤਾਵੇਜ਼ ਦੱਸਿਆ ਤੇ ਸਮੂਹ ਸਰੋਤਿਆਂ ਨੇ ਇਸ ਕਿਤਾਬ ਵਿਵੋਚਨ ਸਮਾਰੋਹ ਦਾ ਆਨੰਦ ਮਾਣਿਆ। ਇਸ ਮੌਕੇ ਮਨਜੀਤ ਪੁਰੀ ਅਫ਼ਸਰ ਭਾਸ਼ਾ ਵਿਭਾਗ, ਖੁਸ਼ਵੰਤ ਸਿੰਘ, ਬਾਵਾ ਗੁਰਿੰਦਰ ਸਿੰਘ, ਘਾਰੂ, ਪ੍ਰੇਮ ਖਰਬੰਦਾ, ਐਡਵੋਕੇਟ ਗੁਰਨੈਬ ਸਿੰਘ ਬਰਾੜ, ਕ੍ਰਿਸ਼ਨ ਕੁਮਾਰ, ਮਨੋਹਰ ਸਿੰਘ, ਫ਼ਰੀਦਕੋਟ ਸਕਿਲ ਸੈਂਟਰ ਦੇ ਸੈਂਟਰ ਹੈਡ ਮੁਨੀਸ਼, ਦੀਦਾਰ ਸਿੰਘ ਉਬਰਾਏ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦਾ ਨਾਂਅ ਲੈ ਕੇ ਫ਼ਿਰੌਤੀ ਮੰਗਣ ਵਾਲੇ ਦੋ ਦੋਸ਼ੀ ਕਾਬੂ ਅਗਲੀ ਖ਼ਬਰ ਚਮੜੀ ਰੋਗਾਂ ਦੇ ਮਾਹਿਰ ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ
Ad Position 24