10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕੋਟਕਪੂਰਾ ਦੇ ਸੜਕ ਹਾਦਸੇ ’ਚ ਮਾਰੇ ਗਏ ਤਿੰਨ ਕਾਂਵੜਾਂ ਦਾ ਸੋਗਮਈ ਮਾਹੌਲ ’ਚ ਅੰਤਿਮ ਸੰਸਕਾਰ

ਕੋਟਕਪੂਰਾ, 10 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਹਰੀਨੌਂ ਫ਼ਾਟਕ ਦੇ ਨੇੜੇ ਰਾਮਬਾਗ਼ ’ਚ ਬਣੇ ਸਮਸ਼ਾਨਘਾਟ ’ਚ ਕੋਟਕਪੂਰਾ ਦੇ ਸੜਕ ਹਾਦਸੇ ’ਚ ਮਾਰੇ ਗਏ ਤਿੰਨ ਕਾਂਵੜਾਂ ਦਾ ਸੋਗਮਈ ਮਾਹੌਲ ’ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਮਿ੍ਰਤਕ ਤਿੰਨਾਂ ਕਾਵੜਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ।

Ad Position 21
No active advertisement
ਕੋਟਕਪੂਰਾ ਦੇ ਰਾਮਬਾਗ਼ ਸਿੰਘ ਤਿੰਨ ਕਾਂਵੜਾਂ ਦੀਆਂ ਅੰਤਿਮ ਰਸਮਾਂ ’ਚ ਸ਼ਾਮਿਲ ਹੁੰਦੇ ਹੋਏ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ। ਤਸਵੀਰਾਂ : ਮੋਹਰ ਗਿੱਲ 11-08-2026
ਕੋਟਕਪੂਰਾ, 10 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਹਰੀਨੌਂ ਫ਼ਾਟਕ ਦੇ ਨੇੜੇ ਰਾਮਬਾਗ਼ ’ਚ ਬਣੇ ਸਮਸ਼ਾਨਘਾਟ ’ਚ ਕੋਟਕਪੂਰਾ ਦੇ ਸੜਕ ਹਾਦਸੇ ’ਚ ਮਾਰੇ ਗਏ ਤਿੰਨ ਕਾਂਵੜਾਂ ਦਾ ਸੋਗਮਈ ਮਾਹੌਲ ’ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਮਿ੍ਰਤਕ ਤਿੰਨਾਂ ਕਾਵੜਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ। ਦੱਸਣਯੋਗ ਹੈ ਕਿ ਗੰਗੋਤਰੀ ਤੋਂ ਗੰਗਾਜਲ ਦੀ ਡਾਕ ਕਾਂਵੜ ਲੈ ਕੇ ਵਾਪਸ ਪਰਤ ਰਹੇ ਕੋਟਕਪੂਰਾ ਦੇ ਤਿੰਨ ਕਾਂਵੜੀਏ ਸਰਹਿੰਦ ਨੇੜੇ ਇਕ ਕਾਰ ਵਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਮਾਰੇ ਗਏ ਸਨ। ਜਗਦੀਸ਼ ਮਿੱਤਲ (40) ਪੁੱਤਰ ਵੇਦ ਪ੍ਰਕਾਸ਼, ਹਰੀਨੌਂ ਰੋਡ ਦੇ ਵਸਨੀਕ ਮਹਿੰਦਰ ਪਾਲ (43) ਪੁੱਤਰ ਪ੍ਰਕਾਸ਼ ਚੰਦ ਅਤੇ ਮੁਹੱਲਾ ਸੁਰਗਾਪੁਰੀ ਦੇ ਵਸਨੀਕ ਦੀਪਕ ਕੁਮਾਰ (42) ਪੁੱਤਰ ਰਾਮਚੰਦਰ ਕੋਟਕਪੂਰਾ ਦੇ ਪ੍ਰਾਚੀਨ ਡੇਰਾ ਦੁੱਧਾਧਾਰੀ ਤੋਂ ਸ਼ਿਵ ਤਿ੍ਰਲੋਕੀ ਨਾਥ ਕਾਂਵੜ ਸੰਘ ਅਤੇ ਸ੍ਰੀ ਰਾਮਬਾਗ ਮੰਦਰ ਤੋਂ ਨਿਊ ਸ਼ਿਵ ਕਾਂਵੜ ਸੰਘ ਦੇ ਜਥੇ ਗੰਗੋਤਰੀ ਲਈ ਰਵਾਨਾ ਹੋਏ ਸਨ। ਵਾਪਸੀ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਅੰਤਿਮ ਰਸਮਾਂ ਸਮੇਂ ਸ਼ਰਧਾਲੂਆਂ ਵਲੋਂ ‘ਹਰਿ-ਹਰਿ ਮਹਾਂਦੇਵ’, ਓਮ ਨਮ ਸ਼ਿਵਾਏ, ‘ਬਮ ਬਮ ਬੋਲੇ’ ਸ਼ਿਵ ਜੀ ਨੂੰ ਯਾਦ ਕਰਦੇ ਹੋਏ ਨਾਅਰੇ ਲਗਾ ਕੇ ਆਪਣੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ, ਬਲਜੀਤ ਸਿੰਘ ਖੀਵਾ, ਰਾਜੀਵ ਮਲਿਕ, ਪ੍ਰਧਾਨ ਓਮਕਾਰ ਗੋਇਲ, ਪ੍ਰਧਾਨ ਗੈਰੀ ਵੜਿੰਗ, ਰਮਨ ਮਨਚੰਦਾ, ਕੁੱਕੀ ਚੋਪੜਾ, ਕਾਕੂ ਸ਼ਰਮਾ, ਵਿੱਕੀ ਕੋਟਕਪੂਰਾ, ਰਾਜਨ ਜੈਨ, ਰਵੀ ਅਰੋੜਾ, ਬਸੰਤ ਅਰੋੜਾ ਸਮੇਤ ਸ਼ਹਿਰ ਦੇ ਪਤਵੰਤੇ ਵਿਅਕਤੀ ਵੱਡੀ ਗਿਣਤੀ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਵੈਸ਼ ਸਕੂਲ ਦਾ ਜ਼ੋਨ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇਲੈਕਟਰੀਕਲ ਐਸੋਸੀਏਸ਼ਨ ਦੀ ਚੋਣ ਰਾਜੇਸ਼ ਕੁੱਕੜ ਚੇਅਰਮੈਨ , ਪਵਨ ਕੁਮਾਰ ਸਰਪ੍ਰਸਤ ਤੇ ਸੰਜੀਵ ਕੁਮਾਰ ਬਾਂਸਲ ਪ੍ਰਧਾਨ ਬਣੇ
Ad Position 24