12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਬਾਜਾਖਾਨਾ, 12 ਅਗਸਤ (ਜੀਵਨ ਗਰਗ)-ਬਾਜਾਖਾਨਾ ਦੇ ਨੇੜਲੇ ਪਿੰਡ ਘਣੀਆਂ ਵਿਖੇ ਸੀ. ਆਈ ਇੰਚਾਰਜ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ।

Ad Position 21
No active advertisement
ਅਜੀਤ ਡੈਸਕ 13-08-2026
ਬਾਜਾਖਾਨਾ, 12 ਅਗਸਤ (ਜੀਵਨ ਗਰਗ)-ਬਾਜਾਖਾਨਾ ਦੇ ਨੇੜਲੇ ਪਿੰਡ ਘਣੀਆਂ ਵਿਖੇ ਸੀ.ਆਈ ਇੰਚਾਰਜ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਗਸ਼ਤ ਦੌਰਾਨ ਉਨ੍ਹਾਂ ਨੇ ਇਕ ਸ਼ੱਕੀ ਨੌਜਵਾਨ ਨੂੰ ਮੋਟਰ ਸਾਈਕਲ ਸਮੇਤ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਗੁਰਦਿੱਤਾ ਸਿੰਘ ਉਰਫ ਗੋਰਾ ਪੁੱਤਰ ਲਾਲ ਸਿੰਘ ਵਾਸੀ ਨਿਉਰ (ਬਠਿੰਡਾ) ਦੱਸਿਆ। ਸ਼ੱਕ ਹੋਣ ’ਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ ਇਕ ਪਾਰਦਰਸ਼ੀ ਲਿਫਾਫਾ ਸੀ, ਇਸ ’ਚ ਪੁਲਿਸ ਨੂੰ 500 ਦੇ ਕਰੀਬ ਨਸ਼ੀਲੀਆਂ ਗੋਲੀਆਂ ਟਰਮਾਂਡੋਲ ਬਰਾਮਦ ਹੋਈਆਂ। ਪੁਲਿਸ ਨੇ ਨੌਜਵਾਨ ਨੂੰ ਬਜਾਜ਼ ਸੀ.ਟੀ-100 ਰੰਗ ਕਾਲਾ ਮੋਟਰ ਸਮੇਤ ਗਿ੍ਰਫ਼ਤਾਰ ਕਰ ਲਿਆ। ਪੁਲਿਸ ਨੇ ਥਾਣਾ ਬਾਜਾਖਾਨਾ ਵਿਖੇ ਨਸ਼ਾ ਰੋਕੂ ਕਾਨੂੰਨ ਐਨ.ਡੀ.ਪੀ ਤਹਿਤ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਇਕੱਤਰਤਾ ’ਚ ਕੌਮੀ ਪ੍ਰਧਾਨ ਸੈਣੀ ਪੁੱਜੇ ਅਗਲੀ ਖ਼ਬਰ ਰੰਗਮੰਚ 'ਤੇ ਮੰਡਰਾ ਰਿਹਾ ਖ਼ਤਰਾ
Ad Position 24