ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ-ਵੜਿੰਗ
ਬਾਜਾਖਾਨਾ, 12 ਅਗਸਤ (ਜੀਵਨ ਗਰਗ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਨੂੰ ਸਰਕਲ ਬਾਜਾਖਾਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਨਿਰਮਲ ਸਿੰਘ ਵੜਿੰਗ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਅਬਜ਼ਰਵਰ ਬਲਕਾਰ ਸਿੰਘ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਇਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰਨਗੇ।
ਬਾਜਾਖਾਨਾ, 12 ਅਗਸਤ (ਜੀਵਨ ਗਰਗ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਨੂੰ ਸਰਕਲ ਬਾਜਾਖਾਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਨਿਰਮਲ ਸਿੰਘ ਵੜਿੰਗ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਅਬਜ਼ਰਵਰ ਬਲਕਾਰ ਸਿੰਘ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਇਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰਨਗੇ। ਉਨ੍ਹਾਂ ਆਪਣੀ ਇਸ ਨਿਯੁਕਤੀ ਲਈ ਸਰਕਲ ਬਾਜਾਖਾਨਾ ਦੇ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਜ਼ੈਲਦਾਰ, ਭੁਪਿੰਦਰ ਸਿੰਘ ਲਾਲੀ ਬਾਦਲ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਆਦਿ ਤੋਂ ਇਲਾਵਾ ਸਰਕਲ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਗਟ ਸਿੰਘ ਬਰਾੜ, ਹਰਿੰਦਰ ਸਿੰਘ ਵੜਿੰਗ, ਗੁਰਜੰਟ ਸਿੰਘ ਬਰਾੜ, ਜਸਵੀਰ ਸਿੰਘ ਬਰਾੜ, ਸੁਖਦੇਵ ਸਿੰਘ ਬਰਾੜ, ਗੁਰਨਾਮ ਸਿੰਘ ਡੋਡ, ਜਸਮੇਲ ਸਿੰਘ ਸਰਕਲ ਪ੍ਰਧਾਨ ਐਸ.ਸੀ ਵਿੰਗ, ਭੁਪਿੰਦਰ ਸਿੰਘ ਬੰਬੇਵਾਲੇ, ਸਾਬਕਾ ਸਰਪੰਚ ਜਗਰੂਪ ਸਿੰਘ ਘਣੀਆਂ, ਹਰਭਗਵਾਨ ਸਿੰਘ ਘਣੀਆਂ, ਤਰਲੋਚਣ ਸਿੰਘ ਰੋਮਾਣਾ, ਗੁਲਸ਼ਨ ਸਿੰਘ ਰੋਮਾਣਾ, ਮਨੂੰ ਵਿਜ, ਅੰਮ੍ਰਿਤਪਾਲ ਸਿੰਘ ਗੋਲਡੀ ਪ੍ਰਧਾਨ ਬੀ.ਸੀ ਵਿੰਗ, ਜਗਸੀਰ ਸਿੰਘ ਬਾਜਾਖਾਨਾ, ਕੁਲਦੀਪ ਸਿੰਘ, ਸਾਬਕਾ ਸਰਪੰਚ ਜਸਮੇਲ ਸਿੰਘ, ਸਾਬਕਾ ਸਰਪੰਚ ਗੋਰਾ ਸਿੰਘ ਢਿੱਲੋਂ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸੁਖਮਨ ਸਿੰਘ ਮੱਲਾ, ਬੇਅੰਤ ਸਿੰਘ ਲੰਭਵਾਲੀ, ਪੱਪੂ ਗੋਇਲ ਪ੍ਰਧਾਨ ਵਪਾਰ ਮੰਡਲ ਸਰਕਲ ਬਾਜਾਖਾਨਾ, ਜੁਗਨੂੰ ਲੰਭਵਾਲੀ, ਜਥੇਦਾਰ ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਝੱਖੜਵਾਲਾ, ਦਰਸ਼ਨ ਸਿੰਘ ਸਿੱਧੂ, ਬਿੱਟੂ ਬਾਜਵਾ, ਸਤਪਾਲ ਸਿੰਘ ਸਰਪੰਚ, ਪ੍ਰਭਦੀਪ ਸਿੰਘ ਬਾਜਾਖਾਨਾ, ਸਾਬਕਾ ਸਰਪੰਚ ਗੁਰਮੀਤ ਸਿੰਘ ਉਕੰਦਵਾਲਾ, ਭੁਪਿੰਦਰ ਸਿੰਘ ਉਕੰਦਵਾਲਾ, ਸਾਬਕਾ ਸਰਪੰਚ ਗੁਰਦਿੱਤ ਆਗੂਆਂ ਨੇ ਨਿਰਮਲ ਸਿੰਘ ਵੜਿੰਗ ਦੀ ਨਿਯੁਕਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।