12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਰਕਾਰੀ ਕਾਲਜ ’ਚ ਨਾਂਅ ਬਦਲ ਕੇ ਨੌਕਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ)-ਸਥਾਨਕ ਸਰਕਾਰੀ ਬਿ੍ਰਜਿੰਦਰਾ ਕਾਲਜ ਵਿਚ ਬੇਲਦਾਰ ਵਲੋਂ ਆਪਣਾ ਨਾਮ ਬਦਲ ਕੇ ਨੌਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਕਾਲਜ ਦੇ ਪਿ੍ਸੀਪਲ ਦੀ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।

Ad Position 21
No active advertisement
ਸਿਲਵਰ ਜ਼ੋਨ ਫ਼ਾਊਂਡੇਸ਼ਨ ਨਵੀਂ ਦਿੱਲੀ ਦੇ ਪ੍ਰਬੰਧਕ ਸਿਲਵਰ ਓਕਸ ਸਕੂਲ ਜੈਤੋ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 13-08-2026
ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ)-ਸਥਾਨਕ ਸਰਕਾਰੀ ਬਿ੍ਰਜਿੰਦਰਾ ਕਾਲਜ ਵਿਚ ਬੇਲਦਾਰ ਵਲੋਂ ਆਪਣਾ ਨਾਮ ਬਦਲ ਕੇ ਨੌਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਕਾਲਜ ਦੇ ਪਿ੍ਸੀਪਲ ਦੀ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ । ਪ੍ਰਾਪਤ ਸੂਚਨਾ ਅਨੁਸਾਰ ਸਥਾਨਕ ਸਰਕਾਰੀ ਬਿ੍ਰਜਿੰਦਰਾ ਕਾਲਜ ਦੇ ਪਿ੍ਸੀਪਲ ਵਲੋਂ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ ਕਿ ਜਗਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਫ਼ਰੀਦਕੋਟ ਜੋ ਬਿ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਚ ਆਪਣਾ ਨਾਮ ਗੁਰਪ੍ਰੀਤ ਸਿੰਘ ਦੱਸ ਕੇ ਬੇਲਦਾਰ ਦੀ ਨੌਕਰੀ ਕਰਦਾ ਹੈ। ਬਿ੍ਰਜਿੰਦਰਾ ਕਾਲਜ ਫ਼ਰੀਦਕੋਟ ਦੀ ਸ਼ਿਕਾਇਤ ਕਮੇਟੀ ਦੀ ਰਿਪੋਰਟ ਅਨੁਸਾਰ ਗੁਰਪ੍ਰੀਤ ਸਿੰਘ ਦਾ ਅਸਲ ਨਾਮ ਜਗਜੀਤ ਸਿੰਘ ਹੈ ਜੋ ਜਗਜੀਤ ਸਿੰਘ ਉਕਤ ਆਪਣਾ ਨਾਂਅ ਬਦਲ ਕੇ ਆਪਣਾ ਨਾਮ ਗੁਰਪ੍ਰੀਤ ਸਿੰਘ ਰੱਖ ਕੇ ਕਾਲਜ ਦੇ ਪ੍ਰਸ਼ਾਸਨ ਨਾਲ ਧੋਖਾਧੜੀ ਕਰਕੇ ਬੇਲਦਾਰ ਦੀ ਨੌਕਰੀ ਕਰ ਰਿਹਾ ਹੈ। ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਪਿ੍ਸੀਪਲ ਦੀ ਸ਼ਿਕਾਇਤ ਦੇ ਆਧਾਰ ’ਤੇ ਜਗਜੀਤ ਸਿੰਘ ਉਰਫ਼ ਗੁਰਪ੍ਰੀਤ ਸਿੰਘ ਖ਼ਿਲਾਫ਼ ਧੋਖਾਧੜੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਜਰਨੈਲ ਸਿੰਘ ਦੀ ਪਤਨੀ ਦਾ ਦਿਹਾਂਤ-ਸਸਕਾਰ ਅੱਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ-ਵੜਿੰਗ
Ad Position 24