ਜੇ ਆਰਥਿਕ ਆਜ਼ਾਦੀ ਨਾ ਰਹੀ ਤਾਂ ਰਾਜਨੀਤਿਕ ਆਜ਼ਾਦੀ ਵੀ ਖ਼ਤਰੇ ’ਚ-ਪਵਨਪ੍ਰੀਤ ਸਿੰਘ
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਅੱਜ ਤੋਂ ਕੁਝ ਦਿਨਾਂ ਬਾਅਦ ਭਾਰਤ ਆਪਣਾ ਆਜ਼ਾਦੀ ਦਿਵਸ ਮਨਾਏਗਾ ਅਤੇ ਦੇਸ਼ ਦੇ ਹਾਕਮ ਦਿੱਲੀ ਦੇ ਲਾਲ ਕਿਲੇ ਤੋਂ ਦਮਗਜੇ ਮਾਰਨਗੇ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਅਮਰੀਕਾ ਦੇ ਕਹਿਣ ’ਤੇ ਦੇਸ਼ ਨੂੰ ਉਜਾੜਨ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਜਾ ਰਹੇ ਹਨ।
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਅੱਜ ਤੋਂ ਕੁਝ ਦਿਨਾਂ ਬਾਅਦ ਭਾਰਤ ਆਪਣਾ ਆਜ਼ਾਦੀ ਦਿਵਸ ਮਨਾਏਗਾ ਅਤੇ ਦੇਸ਼ ਦੇ ਹਾਕਮ ਦਿੱਲੀ ਦੇ ਲਾਲ ਕਿਲੇ ਤੋਂ ਦਮਗਜੇ ਮਾਰਨਗੇ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਅਮਰੀਕਾ ਦੇ ਕਹਿਣ ’ਤੇ ਦੇਸ਼ ਨੂੰ ਉਜਾੜਨ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ, ਮਜ਼ਦੂਰ ਆਗੂ ਪਵਨਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤਾਂ ਅਮਰੀਕਾ ਹੀ ਤਹਿ ਕਰਦਾ ਹੈ ਕਿ ਤੁਸੀਂ ਕਿਸ ਤੋਂ ਤੇਲ ਖਰੀਦਣਾ ਹੈ। ਅਮਰੀਕਾ ਨਾਲ ਹੋਣ ਵਾਲਾ ਸਮਝੌਤਾ ਇਕੱਲੀ ਖੇਤੀ ਹੀ ਨਹੀਂ ਸਗੋਂ ਭਾਰਤ ਦੀ ਇੰਡਸਟਰੀ ਨੂੰ ਵੀ ਤਬਾਹ ਕਰੇਗਾ। ਉਨ੍ਹਾਂ ਕਿਹਾ ਕਿ ਜੇ ਭਾਰਤ ਦੇ ਹੀਰਿਆਂ ’ਤੇ 52% ਟੈਰਿਫ਼ ਨਾਲ ਘਟੀ ਵਿਕਰੀ ਨੇ ਇਕ ਲੱਖ ਕਾਰੀਗਰ ਵਿਹਲੇ ਕਰ ਦਿੱਤੇ ਹਨ। ਗੁਜਰਾਤ ਹੀਰਿਆਂ ਗਹਿਣਿਆਂ ਦੀ ਹੱਬ ਹੈ, ਜਿਸ ਵਿਚ 12 ਲੱਖ ਕਾਰੀਗਰ ਰੁਜ਼ਗਾਰ ਵਿਚ ਹਨ। ਪਵਨਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2024-25 ਦੌਰਾਨ ਭਾਰਤ ਨੇ 10 ਅਰਬ ਡਾਲਰ ਦੇ ਗਹਿਣੇ ਅਤੇ ਹੀਰੇ ਅਮਰੀਕਾ ਭੇਜੇ। ਭਾਰਤੀ ਬਰਾਮਦਾਂ ਦੇ ਕੁੱਲ ਦਾ 40% ਬਣਦਾ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਦੀ ਸਰਕਾਰ ਨੇ ਅਮਰੀਕਾ ਦੀ ਅਧੀਨਗੀ ਤਹਿਤ ਇਹ ਸਮਝੌਤਾ ਕਰ ਲਿਆ ਤਾਂ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਜਦੋਂ ਕਿ ਪਹਿਲਾਂ ਹੀ ਦੇਸ਼ ਵਿਚ ਕਰੋੜਾਂ ਲੋਕ ਬੇਰੁਜ਼ਗਾਰ ਹਨ। ਜਿੱਥੇ ਭਾਰਤ ਵਿਚ 8 0 ਕਰੋੜ ਲੋਕਾਂ ਨੂੰ ਸਰਕਾਰ ਵਲੋਂ ਘੱਟ ਰੇਟ ’ਤੇ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੁਣ ਵਾਲੇ ਸਮਝੌਤੇ ਨਾਲ ਗਰੀਬਾਂ ਨੂੰ ਕੰਗਾਲੀ ਵੱਲ ਧੱਕੇਗਾ। ਇਹ ਇਕੱਲੀ ਖੇਤੀ ਹੀ ਨਹੀਂ ਸਨਅਤਾਂ ਨੂੰ ਵੀ ਇਸ ਤੋਂ ਬਾਅਦ ਰੱਖਣਾ ਜ਼ਰੂਰੀ ਹੋਵੇਗਾ ਤਾਂ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ।