14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕੋਟਸੁਖੀਆ ’ਚ ਮੋਛੇ ਦੇ ਮੇਲੇ ’ਤੇ ਹੋਵੇਗਾ ਵਿਸ਼ਾਲ ਕਬੱਡੀ ਕੱਪ-ਲਖਵਿੰਦਰ ਕੋਟਸੁਖੀਆ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਕੋਟਸੁਖੀਆ ’ਚ ਦੋ ਭਾਦੋਂ ਨੂੰ (18 ਅਗਸਤ ਦਿਨ ਮੰਗਲਵਾਰ) ਮੋਛੇ ਦੇ ਮੇਲੇ ’ਤੇ ਸੰਤ ਬਾਬਾ ਹਰਕਾ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਕਬੱਡੀ ਟੂਰਨਾਮੈਂਟ ਸਰਪੰਚ ਬਲਰਾਜ ਸਿੰਘ ਬਰਾੜ ਅਤੇ ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਕਮੇਟੀ ਵਲੋਂ ਚੰਗੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 14-08-2026
ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਕੋਟਸੁਖੀਆ ’ਚ ਦੋ ਭਾਦੋਂ ਨੂੰ (18 ਅਗਸਤ ਦਿਨ ਮੰਗਲਵਾਰ) ਮੋਛੇ ਦੇ ਮੇਲੇ ’ਤੇ ਸੰਤ ਬਾਬਾ ਹਰਕਾ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਕਬੱਡੀ ਟੂਰਨਾਮੈਂਟ ਸਰਪੰਚ ਬਲਰਾਜ ਸਿੰਘ ਬਰਾੜ ਅਤੇ ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਕਮੇਟੀ ਵਲੋਂ ਚੰਗੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਇਲਾਕੇ ਦੇ ਨਾਮੀ ਖਿਡਾਰੀ ਇੱਥੇ ਆਪਣੀ ਖੇਡ ਦੇ ਜੌਹਰ ਵਿਖਾਉਣਗੇ। ਕਬੱਡੀ ਓਪਨ ਦੇ ਇਨ੍ਹਾਂ ਮੁਕਾਬਲਿਆਂ ਲਈ ਪਹਿਲਾ ਇਨਾਮ ਇਕ ਲੱਖ ਰੁਪਏ ਅਤੇ ਦੂਜਾ ਇਨਾਮ 70 ਹਜ਼ਾਰ ਰੁਪਿਆ ਰੱਖਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਲਖਵਿੰਦਰ ਕੋਟਸੁਖੀਆ ਨੇ ਦੱਸਿਆ ਕਿ ਖੇਡੇ ਮੇਲੇ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਸੂਚਨਾ ਬੋਰਡ ਕਮਿਸ਼ਨਰ ਸੰਦੀਪ ਧਾਲੀਵਾਲ, ਸੁਖਜੀਤ ਢਿੱਲਵਾਂ ਉਪ ਚੇਅਰਮੈਨ, ਗੁਰਤੇਜ ਖੋਸਾ ਚੇਅਰਮੈਨ, ਟਿੰਕੂ ਮੱਲਕੇ ਪ੍ਰਧਾਨ ਬਾਘਾਪੁਰਾਣਾ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਖੇਡ ਮੁਕਾਬਲਿਆਂ ’ਚ ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਦੇ ਲੜਕਿਆਂ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਅਭਿਆਨ ਤਹਿਤ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ
Ad Position 24