ਬਲੱਡ ਡੋਨਰ ਦਿਵਸ ’ਤੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਸਨਮਾਨਿਤ
ਜੀ.ਐੱਨ.ਡੀ.ਪੀ. ਸਕੂਲ ਫਤਿਹਪੁਰ ਮਨੀਆਂ ਵਿਖੇ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ
ਲੰਬੀ, 14 ਅਗਸਤ (ਮੇਵਾ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਿਖੇ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ ਗਿਆ। ਸਮਾਗਮ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਵਿਚ ਸ਼ਮੂਲੀਅਤ ਕਰਕੇ ਪ੍ਰੋੋਗਰਾਮ ਦੀ ਰੌਣਕ ਵਧਾਈ।
ਲੰਬੀ, 14 ਅਗਸਤ (ਮੇਵਾ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਿਖੇ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ ਗਿਆ। ਸਮਾਗਮ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਵਿਚ ਸ਼ਮੂਲੀਅਤ ਕਰਕੇ ਪ੍ਰੋੋਗਰਾਮ ਦੀ ਰੌਣਕ ਵਧਾਈ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਜਾਗੋ ਨਾਲ ਕੀਤੀ । ਇਸ ਪ੍ਰੋਗਰਾਮ ਵਿਚ ਲੋਕ ਗੀਤ, ਗਰੁੱਪ ਡਾਂਸ, ਬੋਲੀਆਂ, ਟੱਪੇ, ਲੰਬੀ ਹੇਕ ਦੇ ਗੀਤਾਂ ਤੋਂ ਇਲਾਵਾ ਜੂਨੀਅਰ, ਸੀਨੀਅਰ ਕੁੜੀਆਂ ਦੇ ਗਰੁੱਪਾਂ ਨੇ ਗਿੱਧਾ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪ੍ਰਿੰਸੀਪਲ ਪਰਦੀਪ ਸੰਦੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਅਜੋਕੀ ਅਜੋਕੀ ਪੀੜ੍ਹੀ ਨੂੰ ਪੁਰਾਤਨ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਪਹਿਰਾਵੇ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਜ਼ਰੂਰੀ ਹਨ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਪੀ.ਐੱਸ. ਸੰਦੂ, ਸਕੂਲ ਦਾ ਸਮੂਹ ਸਟਾਫ਼, ਮੇਵਾ ਸਿੰਘ ਅਬੁੱਲਖੁਰਾਣਾ, ਅਮਿਤ ਚੌਹਾਨ, ਸਮੀਰ ਚੌਹਾਨ ਹਾਜ਼ਰ ਸਨ।