01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਟੇਵੋਲਡੇ ਗੇਬ੍ਰੇਮਾਰੀਅਮ ਨੇ ਏਅਰ ਇੰਡੀਆ ਦੇ ਸੀ.ਈ.ਓ. ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)- ਟੇਵੋਲਡੇ ਗੇਬ੍ਰੇਮਾਰੀਅਮ ਨੇ ਵੀਰਵਾਰ ਨੂੰ ਰਸਮੀ ਤੌਰ ’ਤੇ ...

Ad Position 21
No active advertisement
ਅਜੀਤ ਡੈਸਕ 01-10-2026

ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)- ਟੇਵੋਲਡੇ ਗੇਬ੍ਰੇਮਾਰੀਅਮ ਨੇ ਵੀਰਵਾਰ ਨੂੰ ਰਸਮੀ ਤੌਰ ’ਤੇ ਏਅਰ ਇੰਡੀਆ ਦੇ ਸੀ.ਈ.ਓ. ਅਤੇ ਐਮ.ਡੀ. ਦਾ ਅਹੁਦਾ ਸੰਭਾਲਿਆ। ਗੇਬ੍ਰੇਮਾਰੀਅਮ ਜਿੰਨ੍ਹਾਂ ਦੀ ਨਿਯੁਕਤੀ ਦਾ ਐਲਾਨ 5 ਅਗਸਤ ਨੂੰ ਕੀਤਾ ਗਿਆ ਸੀ, ਨੂੰ ਇਸ ਹਫ਼ਤੇ ਸੁਰੱਖਿਆ ਪ੍ਰਵਾਨਗੀ ਮਿਲੀ।

ਇਕ ਅਧਿਕਾਰੀ ਅਨੁਸਾਰ ਗੇਬ੍ਰੇਮਾਰੀਅਮ ਨੇ ਵੀਰਵਾਰ ਨੂੰ ਰਸਮੀ ਤੌਰ ’ਤੇ ਅਹੁਦਾ ਸੰਭਾਲਿਆ। ਇਥੋਪੀਆ ਦੇ ਮੂਲ ਨਿਵਾਸੀ ਗੇਬ੍ਰੇਮਾਰੀਅਮ ਨੇ ਅਜਿਹੇ ਸਮੇਂ ਅਹੁਦਾ ਸੰਭਾਲਿਆ ਹੈ ਜਦੋਂ ਏਅਰਲਾਈਨ ਕਈ ਬਾਹਰੀ ਚੁਣੌਤੀਆਂ ਦੇ ਵਿਚਕਾਰ ਵੱਡੀਆਂ ਵਿਸਥਾਰ ਯੋਜਨਾਵਾਂ ਨੂੰ ਅੱਗੇ ਵਧਾ ਰਹੀ ਹੈ। ਉਹ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਦਾ ਚਾਰਜ ਸੰਭਾਲਣ ਵਾਲੇ ਦੂਜੇ ਵਿਦੇਸ਼ੀ ਸੀ.ਈ.ਓ. ਅਤੇ ਐਮ.ਡੀ.ਹਨ।

28 ਸਤੰਬਰ ਨੂੰ ਕਰਮਚਾਰੀਆਂ ਨਾਲ ਇਕ ਮੀਟਿੰਗ ਵਿਚ ਗੇਬ੍ਰੇਮਾਰੀਅਮ ਨੇ ਕਿਹਾ ਕਿ ਲਾਗਤ ਨਿਯੰਤਰਣ ਏਅਰ ਇੰਡੀਆ ਦੇ ਸੱਭਿਆਚਾਰ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਟਿਕਾਊ ਮੁਨਾਫ਼ਾ, ਸੁਰੱਖਿਆ ਅਤੇ ਸੰਚਾਲਨ ਭਰੋਸੇਯੋਗਤਾ ਨੂੰ ਏਅਰਲਾਈਨ ਦੀਆਂ ਮੁੱਖ ਤਰਜੀਹਾਂ ਵਜੋਂ ਪਛਾਣਿਆ ਹੈ। ਉਹ ਅਜਿਹੇ ਪ੍ਰੋਗਰਾਮ ਵੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਜੋ ਕਰਮਚਾਰੀਆਂ ਨੂੰ ਇਨਾਮ ਦਿੰਦੇ ਹਨ ਜਿਨ੍ਹਾਂ ਦੇ ਵਿਚਾਰ ਸਪੱਸ਼ਟ ਲਾਗਤ ਬੱਚਤ ਅਤੇ ਬਿਹਤਰ ਸੰਚਾਲਨ ਕੁਸ਼ਲਤਾਵਾਂ ਵੱਲ ਲੈ ਜਾਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਪਿਊਸ਼ ਗੋਇਲ ਨੇ ਅਮਰੀਕੀ ਹਮਰੁਤਬਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮੋਟਰਸਾਈਕਲ ਚੋਰੀ ਹੋਣ ਮਗਰੋਂ ਫ਼ਰਿਆਦ ਲੈ ਕੇ ਪੁੱਜੇ ਲੋਕਾਂ ਨੂੰ ਬੰਦ ਦਰਵਾਜ਼ੇ ਨੇ ਕੀਤਾ ਨਿਰਾਸ਼
Ad Position 24