18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਿੰਮ ਵਾਲੀਆਂ ਕੁੜੀਆ ਨੇ ਜਿੰਮ ’ਚ ਹੀ ਤੀਆਂ ਦਾ ਤਿਉਹਾਰ ਮਨਾਇਆ

ਫ਼ਰੀਦਕੋਟ, 17 ਅਗਸਤ (ਜਸਵੰਤ ਸਿੰਘ ਪੁਰਬਾ)-ਇਕ ਸਮਾਂ ਸੀ ਜਦੋਂ ਔਰਤਾਂ ਨੂੰ ਸਮਾਜ ’ਚ ਮਰਦਾਂ ਦੀ ਬਰਾਬਰੀ ਦਾ ਹੱਕ ਨਹੀਂ ਮਿਲਦਾ ਸੀ ਪਰ ਸਮੇਂ ਦੇ ਬਦਲਣ ਨਾਲ ਔਰਤਾਂ ਨੇ ਸਮਾਜ ’ਚ ਆਪਣੀ ਇਕ ਜਗ੍ਹਾ ਬਣਾ ਕੇ ਮਰਦਾਂ ਦੇ ਬਰਾਬਰ ਖੜ ਕੇ ਸਮਾਜ ਨੂੰ ਦਿਖਾ ਦਿੱਤਾ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ। ਅੱਜ ਔਰਤਾਂ ਘਰ ’ ਚੋਂ ਬਾਹਰ ਨਿਕਲ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੀਆਂ ਹਨ।

Ad Position 21
No active advertisement
ਅਜੀਤ ਡੈਸਕ 18-08-2026
ਫ਼ਰੀਦਕੋਟ, 17 ਅਗਸਤ (ਜਸਵੰਤ ਸਿੰਘ ਪੁਰਬਾ)-ਇਕ ਸਮਾਂ ਸੀ ਜਦੋਂ ਔਰਤਾਂ ਨੂੰ ਸਮਾਜ ’ਚ ਮਰਦਾਂ ਦੀ ਬਰਾਬਰੀ ਦਾ ਹੱਕ ਨਹੀਂ ਮਿਲਦਾ ਸੀ ਪਰ ਸਮੇਂ ਦੇ ਬਦਲਣ ਨਾਲ ਔਰਤਾਂ ਨੇ ਸਮਾਜ ’ਚ ਆਪਣੀ ਇਕ ਜਗ੍ਹਾ ਬਣਾ ਕੇ ਮਰਦਾਂ ਦੇ ਬਰਾਬਰ ਖੜ ਕੇ ਸਮਾਜ ਨੂੰ ਦਿਖਾ ਦਿੱਤਾ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ। ਅੱਜ ਔਰਤਾਂ ਘਰ ’ ਚੋਂ ਬਾਹਰ ਨਿਕਲ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੀਆਂ ਹਨ। ਹਰ ਖੇਤਰ ’ਚ ਮੱਲਾ ਮਾਰ ਰਹੀਆਂ ਹਨ ਪਰ ਨਾਲ ਨਾਲ ਆਪਣੇ ਸੱਭਿਆਚਾਰ ਨੂੰ ਵੀ ਨਹੀਂ ਵਿਸਰਿਆ। ਅਜਿਹੀ ਹੀ ਤਸਵੀਰ ਦੇਖਣ ਨੂੰ ਮਿਲੀ ਜਦੋਂ ਲੜਕੀਆਂ ਦੇ ਜਿੰਮ ’ਚ ਵਰਕ ਆਉਟ ਕਰਨ ਵਾਲੀਆਂ ਕੁੜੀਆਂ ਨੇ ਜਿੰਮ ਨੂੰ ਹੀ ਤੀਆਂ ਦਾ ਮਾਹੌਲ ਬਣਾ ਦਿੱਤਾ। ਫ਼ਰੀਦਕੋਟ ਦੇ ਸੁਖੀਜਾ ਜਿੰਮ ’ਚ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਆਈਆਂ ਕੁੜੀਆਂ ਨੇ ਜਿਥੇ ਸੋਲੋ ਪ੍ਰਫੋਰਮੈਂਸ ਦਿੱਤੀ ਅਤੇ ਗਿੱਧਾ ਪਾ ਕੇ ਧੁੰਮਾ ਪਾਈਆਂ। ਇਸ ਮੌਕੇ ਜ਼ਿੰਮ ਸੰਚਾਲਕ ਰੀਨਾ ਸੁਖੀਜਾ ਨੇ ਕਿਹਾ ਕਿ ਭਾਵੇਂ ਕਿ ਅੱਜ ਅਸੀਂ ਆਧੁਨਿਕ ਯੁੱਗ ’ਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਪਰ ਅਸੀਂ ਕਦੇ ਵੀ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲੇ ਅਤੇ ਨਵੀਂ ਪੀੜ੍ਹੀ ਨੂੰ ਵੀ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਇਹ ਤੀਆਂ ਦਾ ਪ੍ਰੋਗਰਾਮ ਹਰ ਸਾਲ ਕਰਵਾਉਂਦੇ ਹਾਂ ਜਿਸ ਦੌਰਾਨ ਪੰਜਾਬੀ ਪਹਿਰਾਵਾ ਅਤੇ ਸਾਡੇ ਪੁਰਾਤਨ ਵਿਰਸੇ ਨਾਲ ਜੁੜੇ ਗੀਤ ਬੋਲੀਆਂ ਅਤੇ ਗਿੱਧੇ ਦੇ ਰੰਗ ਬਿਖੇਰਦਾ ਹੈ। ਜਿਸ ਦਾ ਸਾਨੂੰ ਹਰ ਸਾਲ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਸਰਕਾਰ ਤੋਂ ਨੋਟੀਫਿਕੇਸ਼ਨ ਜਾਰੀ ਕਰਨ ਦੀ ਕੀਤੀ ਮੰਗ
Ad Position 24