ਸਾਦਿਕ, 22 ਅਗਸਤ (ਆਰ.ਐਸ.ਧੁੰਨਾ)-ਜੈ ਜਗਦੰਬੇ ਭਜਨ ਮੰਡਲੀ ਰਜਿ: ਸਾਦਿਕ ਵਲੋਂ ਅਸ਼ਟਮੀਂ ਦੀ ਸਮਾਪਤੀ ’ਤੇ ਸਾਦਿਕ ਦੇ ਮੁੱਖ ਚੌਂਕ ਵਿਚ ਛੋਲਿਆਂ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਦੇ ਪੁਜਾਰੀ ਪੰਡਿਤ ਸਤੀਸ਼ ਚੰਦ ਨੇ ਮਹਾਂਮਾਈ ਦੀ ਪੂਜਾ ਅਰਚਨਾ ਕਰਕੇ ਕਰਵਾਈ। ਮੰਡਲੀ ਦੇ ਪ੍ਰਧਾਨ ਅਵਿਨੰਦਨ ਕੁਮਾਰ ਜੈਨ ਨੇ ਦੱਸਿਆ ਕਿ ਮੰਡਲੀ ਵਲੋਂ ਹਰ ਸਾਲ ਅਸ਼ਟਮੀਂ ਦੀ ਸਮਾਪਤੀ ’ਤੇ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਇਆ ਜਾਂਦਾ ਹੈ ਅਤੇ ਜੈ ਮਹਾਂਮਾਈ ਦੁਰਗਾ ਮੰਦਰ ਵਿਖੇ ਨਵੇਂ ਲੰਗਰ ਹਾਲ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਮੰਦਰ ਦੇ ਮੁੱਖ ਦੁਆਰ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਅਵਿਨੰਦਨ ਕੁਮਾਰ ਜੈਨ, ਸਨੀ ਅਰੋੜਾ, ਦੂਨੀ ਚੰਦ, ਰੋਬਿਨ ਨਰੂਲਾ, ਸਤੀਸ਼ ਚੰਦ ਸ਼ਰਮਾ, ਬੌਬੀ ਸੱਚਦੇਵਾ, ਧਰਮਪਾਲ ਨਰੂਲਾ, ਪਰਮਜੀਤ ਸੇਠੀ, ਰੋਹਿਤ ਸੱਚਦੇਵਾ, ਅਕਾਸ਼ ਅਰੋੜਾ ਆਦਿ ਵੀ ਹਾਜ਼ਰ ਸਨ।